2 ਰਾਜਿਆਂ 10

ਉਹਨਾਂ ਨੇ ਬਆਲ ਦੇ ਥੰਮ੍ਹ ਦੇ ਨਾਲ-ਨਾਲ ਬਆਲ ਦੇ ਮੰਦਰ ਨੂੰ ਵੀ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਜੋ ਅੱਜ ਤੱਕ ਪਖ਼ਾਨੇ ਵਜੋਂ ਵਰਤਿਆ ਜਾ ਰਿਹਾ ਹੈ।

2 Kings 10:27 (UKJV) And they brake down the image of Baal, and brake down the house of Baal, and made it a draught house unto this day.

25ਤਦ ਜਿਵੇਂ ਹੀ ਯੇਹੂ ਨੇ ਹੋਮ ਦੀ ਭੇਟ ਚੜ੍ਹਾਈ ਤਾਂ ਉਸ ਨੇ ਪਹਿਰੇਦਾਰਾਂ ਅਤੇ ਸ਼ਾਹੀ ਅਧਿਕਾਰੀਆਂ ਨੂੰ ਹੁਕਮ ਦਿੱਤਾ, “ਜਾਓ ਅਤੇ ਸਾਰਿਆਂ ਨੂੰ ਮਾਰ ਦਿਓ। ਇੱਕ ਵੀ ਬਚ ਨਹੀਂ ਸਕਿਆ।” ਫਿਰ ਉਹਨਾਂ ਸਾਰਿਆਂ ਨੂੰ ਮਾਰ ਦਿੱਤਾ। ਪਹਿਰੇਦਾਰਾਂ ਅਤੇ ਅਹੁਦੇਦਾਰਾਂ ਨੇ ਉਹਨਾਂ ਦੀਆਂ ਲਾਸ਼ਾਂ ਨੂੰ ਬਾਹਰ ਸੁੱਟ ਦਿੱਤਾ। ਫਿਰ ਉਹ ਬਆਲ ਦੇਵਤਾ ਦੇ ਮੰਦਰ ਦੇ ਅੰਦਰਲੇ ਕਮਰੇ ਵਿੱਚ ਗਏ।

26ਉੱਥੋਂ ਉਹਨਾਂ ਨੇ ਬਆਲ ਦੇ ਪਵਿੱਤਰ ਥੰਮ੍ਹ ਨੂੰ ਉਖਾੜ ਸੁੱਟਿਆ, ਬਾਹਰ ਲਿਆਂਦਾ ਅਤੇ ਸਾੜ ਦਿੱਤਾ।

27ਉਹਨਾਂ ਨੇ ਬਆਲ ਦੇ ਥੰਮ੍ਹ ਦੇ ਨਾਲ-ਨਾਲ ਬਆਲ ਦੇ ਮੰਦਰ ਨੂੰ ਵੀ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਜੋ ਅੱਜ ਤੱਕ ਪਖ਼ਾਨੇ ਵਜੋਂ ਵਰਤਿਆ ਜਾ ਰਿਹਾ ਹੈ।

28ਇਸ ਲਈ ਯੇਹੂ ਨੇ ਇਸਰਾਏਲ ਵਿੱਚ ਬਆਲ ਦੀ ਉਪਾਸਨਾ ਨੂੰ ਨਸ਼ਟ ਕਰ ਦਿੱਤਾ।

29ਪਰ ਉਸ ਨੇ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਤੋਂ ਜੋ ਉਸ ਨੇ ਇਸਰਾਏਲ ਤੋਂ ਕਰਾਏ ਸਨ, ਬੈਤਏਲ ਅਤੇ ਦਾਨ ਵਿੱਚ ਸੋਨੇ ਦੀ ਵੱਛਿਆਂ ਦੀ ਪੂਜਾ ਤੋਂ ਮੂੰਹ ਨਾ ਮੋੜਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.