27ਉਹਨਾਂ ਨੇ ਬਆਲ ਦੇ ਥੰਮ੍ਹ ਦੇ ਨਾਲ-ਨਾਲ ਬਆਲ ਦੇ ਮੰਦਰ ਨੂੰ ਵੀ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਜੋ ਅੱਜ ਤੱਕ ਪਖ਼ਾਨੇ ਵਜੋਂ ਵਰਤਿਆ ਜਾ ਰਿਹਾ ਹੈ।
28ਇਸ ਲਈ ਯੇਹੂ ਨੇ ਇਸਰਾਏਲ ਵਿੱਚ ਬਆਲ ਦੀ ਉਪਾਸਨਾ ਨੂੰ ਨਸ਼ਟ ਕਰ ਦਿੱਤਾ।
29ਪਰ ਉਸ ਨੇ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਤੋਂ ਜੋ ਉਸ ਨੇ ਇਸਰਾਏਲ ਤੋਂ ਕਰਾਏ ਸਨ, ਬੈਤਏਲ ਅਤੇ ਦਾਨ ਵਿੱਚ ਸੋਨੇ ਦੀ ਵੱਛਿਆਂ ਦੀ ਪੂਜਾ ਤੋਂ ਮੂੰਹ ਨਾ ਮੋੜਿਆ।
30ਯਾਹਵੇਹ ਨੇ ਯੇਹੂ ਨੂੰ ਕਿਹਾ, “ਕਿਉਂਕਿ ਤੂੰ ਜੋ ਕੁਝ ਮੇਰੀ ਨਿਗਾਹ ਵਿੱਚ ਠੀਕ ਹੈ, ਉਸ ਨੂੰ ਪੂਰਾ ਕਰਨ ਵਿੱਚ ਚੰਗਾ ਕੀਤਾ ਅਤੇ ਅਹਾਬ ਦੇ ਘਰਾਣੇ ਲਈ ਉਹ ਸਭ ਕੁਝ ਕੀਤਾ ਹੈ ਜੋ ਮੈਂ ਕਰਨਾ ਚਾਹੁੰਦਾ ਸੀ, ਇਸ ਲਈ ਤੇਰੀ ਸੰਤਾਨ ਇਸਰਾਏਲ ਦੇ ਸਿੰਘਾਸਣ ਉੱਤੇ ਚੌਥੀ ਪੀੜ੍ਹੀ ਤੱਕ ਬੈਠੇਗੀ।”
31ਤਾਂ ਵੀ ਯੇਹੂ ਨੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦੀ ਬਿਵਸਥਾ ਨੂੰ ਪੂਰੇ ਦਿਲ ਨਾਲ ਮੰਨਣ ਵਿੱਚ ਧਿਆਨ ਨਹੀਂ ਦਿੱਤਾ। ਉਸ ਨੇ ਯਾਰਾਬੁਆਮ ਦੇ ਪਾਪਾਂ ਤੋਂ ਮੂੰਹ ਨਹੀਂ ਮੋੜਿਆ, ਜਿਹੜੇ ਉਸ ਨੇ ਇਸਰਾਏਲ ਤੋਂ ਕਰਵਾਏ ਸਨ।