29ਪਰ ਉਸ ਨੇ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਤੋਂ ਜੋ ਉਸ ਨੇ ਇਸਰਾਏਲ ਤੋਂ ਕਰਾਏ ਸਨ, ਬੈਤਏਲ ਅਤੇ ਦਾਨ ਵਿੱਚ ਸੋਨੇ ਦੀ ਵੱਛਿਆਂ ਦੀ ਪੂਜਾ ਤੋਂ ਮੂੰਹ ਨਾ ਮੋੜਿਆ।
30ਯਾਹਵੇਹ ਨੇ ਯੇਹੂ ਨੂੰ ਕਿਹਾ, “ਕਿਉਂਕਿ ਤੂੰ ਜੋ ਕੁਝ ਮੇਰੀ ਨਿਗਾਹ ਵਿੱਚ ਠੀਕ ਹੈ, ਉਸ ਨੂੰ ਪੂਰਾ ਕਰਨ ਵਿੱਚ ਚੰਗਾ ਕੀਤਾ ਅਤੇ ਅਹਾਬ ਦੇ ਘਰਾਣੇ ਲਈ ਉਹ ਸਭ ਕੁਝ ਕੀਤਾ ਹੈ ਜੋ ਮੈਂ ਕਰਨਾ ਚਾਹੁੰਦਾ ਸੀ, ਇਸ ਲਈ ਤੇਰੀ ਸੰਤਾਨ ਇਸਰਾਏਲ ਦੇ ਸਿੰਘਾਸਣ ਉੱਤੇ ਚੌਥੀ ਪੀੜ੍ਹੀ ਤੱਕ ਬੈਠੇਗੀ।”
31ਤਾਂ ਵੀ ਯੇਹੂ ਨੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦੀ ਬਿਵਸਥਾ ਨੂੰ ਪੂਰੇ ਦਿਲ ਨਾਲ ਮੰਨਣ ਵਿੱਚ ਧਿਆਨ ਨਹੀਂ ਦਿੱਤਾ। ਉਸ ਨੇ ਯਾਰਾਬੁਆਮ ਦੇ ਪਾਪਾਂ ਤੋਂ ਮੂੰਹ ਨਹੀਂ ਮੋੜਿਆ, ਜਿਹੜੇ ਉਸ ਨੇ ਇਸਰਾਏਲ ਤੋਂ ਕਰਵਾਏ ਸਨ।
32ਉਹਨਾਂ ਦਿਨਾਂ ਵਿੱਚ ਯਾਹਵੇਹ ਨੇ ਇਸਰਾਏਲ ਦਾ ਆਕਾਰ ਘਟਾਉਣਾ ਸ਼ੁਰੂ ਕੀਤਾ। ਹਜ਼ਾਏਲ ਨੇ ਯਰਦਨ ਦੇ
33ਪੂਰਬ ਵਿੱਚ ਸਾਰੇ ਗਿਲਆਦ (ਗਾਦ, ਰਊਬੇਨ ਅਤੇ ਮਨੱਸ਼ੇਹ ਦੇ ਇਲਾਕੇ) ਵਿੱਚ, ਅਰਨੋਨ ਅਰੋਏਰ ਦੀ ਘਾਟੀ ਨੇੜੇ ਤੋਂ ਅਰੋਏਰ ਤੋਂ ਗਿਲਆਦ ਤੋਂ ਬਾਸ਼ਾਨ ਤੱਕ, ਯਰਦਨ ਦੇ ਪੂਰਬ ਵਿੱਚ ਉਹਨਾਂ ਦੇ ਸਾਰੇ ਇਲਾਕੇ ਵਿੱਚ ਇਸਰਾਏਲੀਆਂ ਨੂੰ ਜਿੱਤ ਲਿਆ।