2 ਰਾਜਿਆਂ 10

ਯਾਹਵੇਹ ਨੇ ਯੇਹੂ ਨੂੰ ਕਿਹਾ, “ਕਿਉਂਕਿ ਤੂੰ ਜੋ ਕੁਝ ਮੇਰੀ ਨਿਗਾਹ ਵਿੱਚ ਠੀਕ ਹੈ, ਉਸ ਨੂੰ ਪੂਰਾ ਕਰਨ ਵਿੱਚ ਚੰਗਾ ਕੀਤਾ ਅਤੇ ਅਹਾਬ ਦੇ ਘਰਾਣੇ ਲਈ ਉਹ ਸਭ ਕੁਝ ਕੀਤਾ ਹੈ ਜੋ ਮੈਂ ਕਰਨਾ ਚਾਹੁੰਦਾ ਸੀ, ਇਸ ਲਈ ਤੇਰੀ ਸੰਤਾਨ ਇਸਰਾਏਲ ਦੇ ਸਿੰਘਾਸਣ ਉੱਤੇ ਚੌਥੀ ਪੀੜ੍ਹੀ ਤੱਕ ਬੈਠੇਗੀ।”

2 Kings 10:30 (UKJV) And the LORD said unto Jehu, Because you have done well in executing that which is right in mine eyes, and have done unto the house of Ahab according to all that was in mine heart, your children of the fourth generation shall sit on the throne of Israel.

28ਇਸ ਲਈ ਯੇਹੂ ਨੇ ਇਸਰਾਏਲ ਵਿੱਚ ਬਆਲ ਦੀ ਉਪਾਸਨਾ ਨੂੰ ਨਸ਼ਟ ਕਰ ਦਿੱਤਾ।

29ਪਰ ਉਸ ਨੇ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਤੋਂ ਜੋ ਉਸ ਨੇ ਇਸਰਾਏਲ ਤੋਂ ਕਰਾਏ ਸਨ, ਬੈਤਏਲ ਅਤੇ ਦਾਨ ਵਿੱਚ ਸੋਨੇ ਦੀ ਵੱਛਿਆਂ ਦੀ ਪੂਜਾ ਤੋਂ ਮੂੰਹ ਨਾ ਮੋੜਿਆ।

30ਯਾਹਵੇਹ ਨੇ ਯੇਹੂ ਨੂੰ ਕਿਹਾ, “ਕਿਉਂਕਿ ਤੂੰ ਜੋ ਕੁਝ ਮੇਰੀ ਨਿਗਾਹ ਵਿੱਚ ਠੀਕ ਹੈ, ਉਸ ਨੂੰ ਪੂਰਾ ਕਰਨ ਵਿੱਚ ਚੰਗਾ ਕੀਤਾ ਅਤੇ ਅਹਾਬ ਦੇ ਘਰਾਣੇ ਲਈ ਉਹ ਸਭ ਕੁਝ ਕੀਤਾ ਹੈ ਜੋ ਮੈਂ ਕਰਨਾ ਚਾਹੁੰਦਾ ਸੀ, ਇਸ ਲਈ ਤੇਰੀ ਸੰਤਾਨ ਇਸਰਾਏਲ ਦੇ ਸਿੰਘਾਸਣ ਉੱਤੇ ਚੌਥੀ ਪੀੜ੍ਹੀ ਤੱਕ ਬੈਠੇਗੀ।”

31ਤਾਂ ਵੀ ਯੇਹੂ ਨੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦੀ ਬਿਵਸਥਾ ਨੂੰ ਪੂਰੇ ਦਿਲ ਨਾਲ ਮੰਨਣ ਵਿੱਚ ਧਿਆਨ ਨਹੀਂ ਦਿੱਤਾ। ਉਸ ਨੇ ਯਾਰਾਬੁਆਮ ਦੇ ਪਾਪਾਂ ਤੋਂ ਮੂੰਹ ਨਹੀਂ ਮੋੜਿਆ, ਜਿਹੜੇ ਉਸ ਨੇ ਇਸਰਾਏਲ ਤੋਂ ਕਰਵਾਏ ਸਨ।

32ਉਹਨਾਂ ਦਿਨਾਂ ਵਿੱਚ ਯਾਹਵੇਹ ਨੇ ਇਸਰਾਏਲ ਦਾ ਆਕਾਰ ਘਟਾਉਣਾ ਸ਼ੁਰੂ ਕੀਤਾ। ਹਜ਼ਾਏਲ ਨੇ ਯਰਦਨ ਦੇ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.