2 ਰਾਜਿਆਂ 11

ਜਦੋਂ ਅਹਜ਼ਯਾਹ ਰਾਜੇ ਦੀ ਮਾਤਾ ਅਥਲਯਾਹ ਨੇ ਦੇਖਿਆ ਕਿ ਉਸਦਾ ਪੁੱਤਰ ਮਰ ਗਿਆ ਹੈ, ਤਾਂ ਉਸ ਨੇ ਉੱਠ ਕੇ ਸਾਰੇ ਸ਼ਾਹੀ ਘਰਾਣੇ ਨੂੰ ਨਾਸ਼ ਕਰ ਦਿੱਤਾ।

2 Kings 11:1 (UKJV) And when Athaliah the mother of Ahaziah saw that her son was dead, she arose and destroyed all the seed royal.

1ਜਦੋਂ ਅਹਜ਼ਯਾਹ ਰਾਜੇ ਦੀ ਮਾਤਾ ਅਥਲਯਾਹ ਨੇ ਦੇਖਿਆ ਕਿ ਉਸਦਾ ਪੁੱਤਰ ਮਰ ਗਿਆ ਹੈ, ਤਾਂ ਉਸ ਨੇ ਉੱਠ ਕੇ ਸਾਰੇ ਸ਼ਾਹੀ ਘਰਾਣੇ ਨੂੰ ਨਾਸ਼ ਕਰ ਦਿੱਤਾ।

2ਪਰ ਯਹੋਸ਼ੇਬਾ ਜੋ ਰਾਜਾ ਯਹੋਰਾਮ ਦੀ ਧੀ ਅਤੇ ਅਹਜ਼ਯਾਹ ਦੀ ਭੈਣ ਸੀ। ਉਹ ਅਹਜ਼ਯਾਹ ਦੇ ਪੁੱਤਰ ਯੋਆਸ਼ ਨੂੰ ਸ਼ਾਹੀ ਸਰਦਾਰਾਂ ਵਿੱਚੋਂ ਚੋਰੀ ਨਾਲ ਲੈ ਗਈ ਅਤੇ ਕਿਉਂਕਿ ਸ਼ਾਹੀ ਸਰਦਾਰਾਂ ਦਾ ਕਤਲ ਹੋਣ ਵਾਲਾ ਸੀ। ਉਸਨੇ ਉਸਨੂੰ ਅਤੇ ਉਸਦੀ ਦਾਸੀ ਨੂੰ ਅਥਲਯਾਹ ਤੋਂ ਲੁਕਾਉਣ ਲਈ ਇੱਕ ਸੌਣ ਵਾਲੇ ਕਮਰੇ ਵਿੱਚ ਰੱਖਿਆ, ਇਸ ਲਈ ਉਸ ਨੂੰ ਮਾਰਿਆ ਨਹੀਂ ਗਿਆ ਸੀ।

3ਉਹ ਛੇ ਸਾਲਾਂ ਤੱਕ ਯਾਹਵੇਹ ਦੇ ਘਰ ਵਿੱਚ ਆਪਣੀ ਦਾਈ ਨਾਲ ਲੁਕਿਆ ਰਿਹਾ ਜਦੋਂ ਤੱਕ ਅਥਲਯਾਹ ਨੇ ਦੇਸ਼ ਉੱਤੇ ਰਾਜ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.