2 ਰਾਜਿਆਂ 11

ਪਰ ਯਹੋਸ਼ੇਬਾ ਜੋ ਰਾਜਾ ਯਹੋਰਾਮ ਦੀ ਧੀ ਅਤੇ ਅਹਜ਼ਯਾਹ ਦੀ ਭੈਣ ਸੀ। ਉਹ ਅਹਜ਼ਯਾਹ ਦੇ ਪੁੱਤਰ ਯੋਆਸ਼ ਨੂੰ ਸ਼ਾਹੀ ਸਰਦਾਰਾਂ ਵਿੱਚੋਂ ਚੋਰੀ ਨਾਲ ਲੈ ਗਈ ਅਤੇ ਕਿਉਂਕਿ ਸ਼ਾਹੀ ਸਰਦਾਰਾਂ ਦਾ ਕਤਲ ਹੋਣ ਵਾਲਾ ਸੀ। ਉਸਨੇ ਉਸਨੂੰ ਅਤੇ ਉਸਦੀ ਦਾਸੀ ਨੂੰ ਅਥਲਯਾਹ ਤੋਂ ਲੁਕਾਉਣ ਲਈ ਇੱਕ ਸੌਣ ਵਾਲੇ ਕਮਰੇ ਵਿੱਚ ਰੱਖਿਆ, ਇਸ ਲਈ ਉਸ ਨੂੰ ਮਾਰਿਆ ਨਹੀਂ ਗਿਆ ਸੀ।

2 Kings 11:2 (UKJV) But Jehosheba, the daughter of king Joram, sister of Ahaziah, took Joash the son of Ahaziah, and stole him from among the king's sons which were slain; and they hid him, even him and his nurse, in the bedchamber from Athaliah, so that he was not slain.

1ਜਦੋਂ ਅਹਜ਼ਯਾਹ ਰਾਜੇ ਦੀ ਮਾਤਾ ਅਥਲਯਾਹ ਨੇ ਦੇਖਿਆ ਕਿ ਉਸਦਾ ਪੁੱਤਰ ਮਰ ਗਿਆ ਹੈ, ਤਾਂ ਉਸ ਨੇ ਉੱਠ ਕੇ ਸਾਰੇ ਸ਼ਾਹੀ ਘਰਾਣੇ ਨੂੰ ਨਾਸ਼ ਕਰ ਦਿੱਤਾ।

2ਪਰ ਯਹੋਸ਼ੇਬਾ ਜੋ ਰਾਜਾ ਯਹੋਰਾਮ ਦੀ ਧੀ ਅਤੇ ਅਹਜ਼ਯਾਹ ਦੀ ਭੈਣ ਸੀ। ਉਹ ਅਹਜ਼ਯਾਹ ਦੇ ਪੁੱਤਰ ਯੋਆਸ਼ ਨੂੰ ਸ਼ਾਹੀ ਸਰਦਾਰਾਂ ਵਿੱਚੋਂ ਚੋਰੀ ਨਾਲ ਲੈ ਗਈ ਅਤੇ ਕਿਉਂਕਿ ਸ਼ਾਹੀ ਸਰਦਾਰਾਂ ਦਾ ਕਤਲ ਹੋਣ ਵਾਲਾ ਸੀ। ਉਸਨੇ ਉਸਨੂੰ ਅਤੇ ਉਸਦੀ ਦਾਸੀ ਨੂੰ ਅਥਲਯਾਹ ਤੋਂ ਲੁਕਾਉਣ ਲਈ ਇੱਕ ਸੌਣ ਵਾਲੇ ਕਮਰੇ ਵਿੱਚ ਰੱਖਿਆ, ਇਸ ਲਈ ਉਸ ਨੂੰ ਮਾਰਿਆ ਨਹੀਂ ਗਿਆ ਸੀ।

3ਉਹ ਛੇ ਸਾਲਾਂ ਤੱਕ ਯਾਹਵੇਹ ਦੇ ਘਰ ਵਿੱਚ ਆਪਣੀ ਦਾਈ ਨਾਲ ਲੁਕਿਆ ਰਿਹਾ ਜਦੋਂ ਤੱਕ ਅਥਲਯਾਹ ਨੇ ਦੇਸ਼ ਉੱਤੇ ਰਾਜ ਕੀਤਾ।

4ਸੱਤਵੇਂ ਸਾਲ ਵਿੱਚ ਯਹੋਯਾਦਾ ਨੇ ਕਾਰੀ ਜਾਤੀ ਦੇ ਸੈਨਾਪਤੀ ਅਤੇ ਪਹਿਰੇਦਾਰਾਂ ਦੀਆਂ ਸੌ-ਸੌ ਦੀ ਟੋਲੀਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਯਾਹਵੇਹ ਦੇ ਭਵਨ ਵਿੱਚ ਆਪਣੇ ਕੋਲ ਲਿਆਂਦਾ। ਉਸਨੇ ਉਹਨਾਂ ਨਾਲ ਇੱਕ ਨੇਮ ਬੰਨ੍ਹਿਆ ਅਤੇ ਉਹਨਾਂ ਨਾਲ ਯਾਹਵੇਹ ਦੇ ਭਵਨ ਵਿੱਚ ਸਹੁੰ ਖਾਧੀ। ਫਿਰ ਉਸਨੇ ਉਹਨਾਂ ਨੂੰ ਰਾਜੇ ਦਾ ਪੁੱਤਰ ਦਿਖਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.