2 ਰਾਜਿਆਂ 11

ਸੱਤਵੇਂ ਸਾਲ ਵਿੱਚ ਯਹੋਯਾਦਾ ਨੇ ਕਾਰੀ ਜਾਤੀ ਦੇ ਸੈਨਾਪਤੀ ਅਤੇ ਪਹਿਰੇਦਾਰਾਂ ਦੀਆਂ ਸੌ-ਸੌ ਦੀ ਟੋਲੀਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਯਾਹਵੇਹ ਦੇ ਭਵਨ ਵਿੱਚ ਆਪਣੇ ਕੋਲ ਲਿਆਂਦਾ। ਉਸਨੇ ਉਹਨਾਂ ਨਾਲ ਇੱਕ ਨੇਮ ਬੰਨ੍ਹਿਆ ਅਤੇ ਉਹਨਾਂ ਨਾਲ ਯਾਹਵੇਹ ਦੇ ਭਵਨ ਵਿੱਚ ਸਹੁੰ ਖਾਧੀ। ਫਿਰ ਉਸਨੇ ਉਹਨਾਂ ਨੂੰ ਰਾਜੇ ਦਾ ਪੁੱਤਰ ਦਿਖਾਇਆ।

2 Kings 11:4 (UKJV) And the seventh year Jehoiada sent and fetched the rulers over hundreds, with the captains and the guard, and brought them to him into the house of the LORD, and made a covenant with them, and took an oath of them in the house of the LORD, and showed them the king's son.

2ਪਰ ਯਹੋਸ਼ੇਬਾ ਜੋ ਰਾਜਾ ਯਹੋਰਾਮ ਦੀ ਧੀ ਅਤੇ ਅਹਜ਼ਯਾਹ ਦੀ ਭੈਣ ਸੀ। ਉਹ ਅਹਜ਼ਯਾਹ ਦੇ ਪੁੱਤਰ ਯੋਆਸ਼ ਨੂੰ ਸ਼ਾਹੀ ਸਰਦਾਰਾਂ ਵਿੱਚੋਂ ਚੋਰੀ ਨਾਲ ਲੈ ਗਈ ਅਤੇ ਕਿਉਂਕਿ ਸ਼ਾਹੀ ਸਰਦਾਰਾਂ ਦਾ ਕਤਲ ਹੋਣ ਵਾਲਾ ਸੀ। ਉਸਨੇ ਉਸਨੂੰ ਅਤੇ ਉਸਦੀ ਦਾਸੀ ਨੂੰ ਅਥਲਯਾਹ ਤੋਂ ਲੁਕਾਉਣ ਲਈ ਇੱਕ ਸੌਣ ਵਾਲੇ ਕਮਰੇ ਵਿੱਚ ਰੱਖਿਆ, ਇਸ ਲਈ ਉਸ ਨੂੰ ਮਾਰਿਆ ਨਹੀਂ ਗਿਆ ਸੀ।

3ਉਹ ਛੇ ਸਾਲਾਂ ਤੱਕ ਯਾਹਵੇਹ ਦੇ ਘਰ ਵਿੱਚ ਆਪਣੀ ਦਾਈ ਨਾਲ ਲੁਕਿਆ ਰਿਹਾ ਜਦੋਂ ਤੱਕ ਅਥਲਯਾਹ ਨੇ ਦੇਸ਼ ਉੱਤੇ ਰਾਜ ਕੀਤਾ।

4ਸੱਤਵੇਂ ਸਾਲ ਵਿੱਚ ਯਹੋਯਾਦਾ ਨੇ ਕਾਰੀ ਜਾਤੀ ਦੇ ਸੈਨਾਪਤੀ ਅਤੇ ਪਹਿਰੇਦਾਰਾਂ ਦੀਆਂ ਸੌ-ਸੌ ਦੀ ਟੋਲੀਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਯਾਹਵੇਹ ਦੇ ਭਵਨ ਵਿੱਚ ਆਪਣੇ ਕੋਲ ਲਿਆਂਦਾ। ਉਸਨੇ ਉਹਨਾਂ ਨਾਲ ਇੱਕ ਨੇਮ ਬੰਨ੍ਹਿਆ ਅਤੇ ਉਹਨਾਂ ਨਾਲ ਯਾਹਵੇਹ ਦੇ ਭਵਨ ਵਿੱਚ ਸਹੁੰ ਖਾਧੀ। ਫਿਰ ਉਸਨੇ ਉਹਨਾਂ ਨੂੰ ਰਾਜੇ ਦਾ ਪੁੱਤਰ ਦਿਖਾਇਆ।

5ਉਸਨੇ ਉਹਨਾਂ ਨੂੰ ਹੁਕਮ ਦਿੱਤਾ, “ਤੁਹਾਨੂੰ ਇਹ ਕਰਨਾ ਚਾਹੀਦਾ ਹੈ ਕਿ ਤੁਹਾਡੇ ਇੱਕ ਤਿਹਾਈ ਸੈਨਿਕ ਜੋ ਜਿਹੜੇ ਸਬਤ ਦੇ ਦਿਨ ਕੰਮ ਕਰਨ ਲਈ ਨਿਯੁਕਤ ਕੀਤੇ ਗਏ ਹਨ, ਉਹ ਮਹਿਲ ਦੀ ਰਾਖੀ ਕਰਨਗੇ।

6ਇੱਕ ਤਿਹਾਈ ਸੈਨਿਕ ਸੁਰ ਗੇਟ ਉੱਤੇ, ਅਤੇ ਤੀਸਰੀ ਤਿਹਾਈ ਪਹਿਰੇਦਾਰ ਦੇ ਪਿੱਛੇ ਗੇਟ ਉੱਤੇ, ਜੋ ਭਵਨ ਦੀ ਰਾਖੀ ਕਰਨ ਲਈ ਵਾਰੀ-ਵਾਰੀ ਆਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.