2 ਰਾਜਿਆਂ 11

ਉਸਨੇ ਉਹਨਾਂ ਨੂੰ ਹੁਕਮ ਦਿੱਤਾ, “ਤੁਹਾਨੂੰ ਇਹ ਕਰਨਾ ਚਾਹੀਦਾ ਹੈ ਕਿ ਤੁਹਾਡੇ ਇੱਕ ਤਿਹਾਈ ਸੈਨਿਕ ਜੋ ਜਿਹੜੇ ਸਬਤ ਦੇ ਦਿਨ ਕੰਮ ਕਰਨ ਲਈ ਨਿਯੁਕਤ ਕੀਤੇ ਗਏ ਹਨ, ਉਹ ਮਹਿਲ ਦੀ ਰਾਖੀ ਕਰਨਗੇ।

2 Kings 11:5 (UKJV) And he commanded them, saying, This is the thing that all of you shall do; A third part of you that enter in on the sabbath shall even be keepers of the watch of the king's house;

3ਉਹ ਛੇ ਸਾਲਾਂ ਤੱਕ ਯਾਹਵੇਹ ਦੇ ਘਰ ਵਿੱਚ ਆਪਣੀ ਦਾਈ ਨਾਲ ਲੁਕਿਆ ਰਿਹਾ ਜਦੋਂ ਤੱਕ ਅਥਲਯਾਹ ਨੇ ਦੇਸ਼ ਉੱਤੇ ਰਾਜ ਕੀਤਾ।

4ਸੱਤਵੇਂ ਸਾਲ ਵਿੱਚ ਯਹੋਯਾਦਾ ਨੇ ਕਾਰੀ ਜਾਤੀ ਦੇ ਸੈਨਾਪਤੀ ਅਤੇ ਪਹਿਰੇਦਾਰਾਂ ਦੀਆਂ ਸੌ-ਸੌ ਦੀ ਟੋਲੀਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਯਾਹਵੇਹ ਦੇ ਭਵਨ ਵਿੱਚ ਆਪਣੇ ਕੋਲ ਲਿਆਂਦਾ। ਉਸਨੇ ਉਹਨਾਂ ਨਾਲ ਇੱਕ ਨੇਮ ਬੰਨ੍ਹਿਆ ਅਤੇ ਉਹਨਾਂ ਨਾਲ ਯਾਹਵੇਹ ਦੇ ਭਵਨ ਵਿੱਚ ਸਹੁੰ ਖਾਧੀ। ਫਿਰ ਉਸਨੇ ਉਹਨਾਂ ਨੂੰ ਰਾਜੇ ਦਾ ਪੁੱਤਰ ਦਿਖਾਇਆ।

5ਉਸਨੇ ਉਹਨਾਂ ਨੂੰ ਹੁਕਮ ਦਿੱਤਾ, “ਤੁਹਾਨੂੰ ਇਹ ਕਰਨਾ ਚਾਹੀਦਾ ਹੈ ਕਿ ਤੁਹਾਡੇ ਇੱਕ ਤਿਹਾਈ ਸੈਨਿਕ ਜੋ ਜਿਹੜੇ ਸਬਤ ਦੇ ਦਿਨ ਕੰਮ ਕਰਨ ਲਈ ਨਿਯੁਕਤ ਕੀਤੇ ਗਏ ਹਨ, ਉਹ ਮਹਿਲ ਦੀ ਰਾਖੀ ਕਰਨਗੇ।

6ਇੱਕ ਤਿਹਾਈ ਸੈਨਿਕ ਸੁਰ ਗੇਟ ਉੱਤੇ, ਅਤੇ ਤੀਸਰੀ ਤਿਹਾਈ ਪਹਿਰੇਦਾਰ ਦੇ ਪਿੱਛੇ ਗੇਟ ਉੱਤੇ, ਜੋ ਭਵਨ ਦੀ ਰਾਖੀ ਕਰਨ ਲਈ ਵਾਰੀ-ਵਾਰੀ ਆਉਂਦੇ ਹਨ।

7ਅਤੇ ਤੁਸੀਂ ਜੋ ਦੂਜਿਆਂ ਦੋ ਦਲਾਂ ਵਿੱਚ ਹੋ ਜੋ ਆਮ ਤੌਰ ਤੇ ਸਬਤ ਦੇ ਦਿਨ ਤੇ ਕੰਮ ਤੋਂ ਛੁੱਟੀ ਤੇ ਹੁੰਦੇ ਹੋ, ਸਾਰੇ ਰਾਜੇ ਲਈ ਯਾਹਵੇਹ ਦੇ ਭਵਨ ਦੀ ਰਾਖੀ ਕਰਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.