2 ਰਾਜਿਆਂ 11

ਅਤੇ ਤੁਸੀਂ ਜੋ ਦੂਜਿਆਂ ਦੋ ਦਲਾਂ ਵਿੱਚ ਹੋ ਜੋ ਆਮ ਤੌਰ ਤੇ ਸਬਤ ਦੇ ਦਿਨ ਤੇ ਕੰਮ ਤੋਂ ਛੁੱਟੀ ਤੇ ਹੁੰਦੇ ਹੋ, ਸਾਰੇ ਰਾਜੇ ਲਈ ਯਾਹਵੇਹ ਦੇ ਭਵਨ ਦੀ ਰਾਖੀ ਕਰਨ।

2 Kings 11:7 (UKJV) And two parts of all you that go forth on the sabbath, even they shall keep the watch of the house of the LORD about the king.

5ਉਸਨੇ ਉਹਨਾਂ ਨੂੰ ਹੁਕਮ ਦਿੱਤਾ, “ਤੁਹਾਨੂੰ ਇਹ ਕਰਨਾ ਚਾਹੀਦਾ ਹੈ ਕਿ ਤੁਹਾਡੇ ਇੱਕ ਤਿਹਾਈ ਸੈਨਿਕ ਜੋ ਜਿਹੜੇ ਸਬਤ ਦੇ ਦਿਨ ਕੰਮ ਕਰਨ ਲਈ ਨਿਯੁਕਤ ਕੀਤੇ ਗਏ ਹਨ, ਉਹ ਮਹਿਲ ਦੀ ਰਾਖੀ ਕਰਨਗੇ।

6ਇੱਕ ਤਿਹਾਈ ਸੈਨਿਕ ਸੁਰ ਗੇਟ ਉੱਤੇ, ਅਤੇ ਤੀਸਰੀ ਤਿਹਾਈ ਪਹਿਰੇਦਾਰ ਦੇ ਪਿੱਛੇ ਗੇਟ ਉੱਤੇ, ਜੋ ਭਵਨ ਦੀ ਰਾਖੀ ਕਰਨ ਲਈ ਵਾਰੀ-ਵਾਰੀ ਆਉਂਦੇ ਹਨ।

7ਅਤੇ ਤੁਸੀਂ ਜੋ ਦੂਜਿਆਂ ਦੋ ਦਲਾਂ ਵਿੱਚ ਹੋ ਜੋ ਆਮ ਤੌਰ ਤੇ ਸਬਤ ਦੇ ਦਿਨ ਤੇ ਕੰਮ ਤੋਂ ਛੁੱਟੀ ਤੇ ਹੁੰਦੇ ਹੋ, ਸਾਰੇ ਰਾਜੇ ਲਈ ਯਾਹਵੇਹ ਦੇ ਭਵਨ ਦੀ ਰਾਖੀ ਕਰਨ।

8ਤੁਹਾਡੇ ਵਿੱਚੋਂ ਹਰ ਕੋਈ ਆਪਣੇ ਹੱਥ ਵਿੱਚ ਹਥਿਆਰ ਲੈ ਕੇ ਰਾਜੇ ਨੂੰ ਚੁਫੇਰਿਓਂ ਘੇਰੀਂ ਰੱਖਿਓ ਜੋ ਕੋਈ ਵੀ ਤੁਹਾਡੇ ਨੇੜੇ ਆਵੇ, ਉਸ ਨੂੰ ਮਾਰ ਦਿਉ। ਸੋ ਤੁਸੀਂ ਰਾਜਾ ਦੇ ਅੰਦਰ-ਬਾਹਰ ਆਉਂਦਿਆਂ ਜਾਂਦਿਆਂ ਉਸ ਦੇ ਨਾਲ-ਨਾਲ ਰਹਿਓ।”

9ਸੌ-ਸੌ ਦੀ ਟੋਲੀ ਦੇ ਸੈਨਿਕਾਂ ਨੇ ਉਵੇਂ ਹੀ ਕੀਤਾ ਜਿਵੇਂ ਯਹੋਯਾਦਾ ਜਾਜਕ ਨੇ ਹੁਕਮ ਦਿੱਤਾ ਸੀ। ਹਰ ਇੱਕ ਆਪਣੇ ਆਦਮੀਆਂ ਨੂੰ ਲੈ ਗਿਆ ਜਿਹੜੇ ਸਬਤ ਦੇ ਦਿਨ ਕੰਮ ਤੇ ਜਾ ਰਹੇ ਸਨ ਅਤੇ ਜਿਹੜੇ ਕੰਮ ਤੋਂ ਚਲੇ ਗਏ ਸਨ ਅਤੇ ਯਹੋਯਾਦਾ ਜਾਜਕ ਕੋਲ ਆਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.