7ਅਤੇ ਤੁਸੀਂ ਜੋ ਦੂਜਿਆਂ ਦੋ ਦਲਾਂ ਵਿੱਚ ਹੋ ਜੋ ਆਮ ਤੌਰ ਤੇ ਸਬਤ ਦੇ ਦਿਨ ਤੇ ਕੰਮ ਤੋਂ ਛੁੱਟੀ ਤੇ ਹੁੰਦੇ ਹੋ, ਸਾਰੇ ਰਾਜੇ ਲਈ ਯਾਹਵੇਹ ਦੇ ਭਵਨ ਦੀ ਰਾਖੀ ਕਰਨ।
8ਤੁਹਾਡੇ ਵਿੱਚੋਂ ਹਰ ਕੋਈ ਆਪਣੇ ਹੱਥ ਵਿੱਚ ਹਥਿਆਰ ਲੈ ਕੇ ਰਾਜੇ ਨੂੰ ਚੁਫੇਰਿਓਂ ਘੇਰੀਂ ਰੱਖਿਓ ਜੋ ਕੋਈ ਵੀ ਤੁਹਾਡੇ ਨੇੜੇ ਆਵੇ, ਉਸ ਨੂੰ ਮਾਰ ਦਿਉ। ਸੋ ਤੁਸੀਂ ਰਾਜਾ ਦੇ ਅੰਦਰ-ਬਾਹਰ ਆਉਂਦਿਆਂ ਜਾਂਦਿਆਂ ਉਸ ਦੇ ਨਾਲ-ਨਾਲ ਰਹਿਓ।”
9ਸੌ-ਸੌ ਦੀ ਟੋਲੀ ਦੇ ਸੈਨਿਕਾਂ ਨੇ ਉਵੇਂ ਹੀ ਕੀਤਾ ਜਿਵੇਂ ਯਹੋਯਾਦਾ ਜਾਜਕ ਨੇ ਹੁਕਮ ਦਿੱਤਾ ਸੀ। ਹਰ ਇੱਕ ਆਪਣੇ ਆਦਮੀਆਂ ਨੂੰ ਲੈ ਗਿਆ ਜਿਹੜੇ ਸਬਤ ਦੇ ਦਿਨ ਕੰਮ ਤੇ ਜਾ ਰਹੇ ਸਨ ਅਤੇ ਜਿਹੜੇ ਕੰਮ ਤੋਂ ਚਲੇ ਗਏ ਸਨ ਅਤੇ ਯਹੋਯਾਦਾ ਜਾਜਕ ਕੋਲ ਆਏ।
10ਫਿਰ ਉਸ ਦਾਵੀਦ ਰਾਜਾ ਦੀਆਂ ਢਾਲਾਂ ਅਤੇ ਬਰਛੀਆਂ ਜੋ ਯਾਹਵੇਹ ਦੇ ਭਵਨ ਵਿੱਚ ਸੈਂਕੜਿਆਂ ਦੇ ਸਰਦਾਰਾਂ ਨੂੰ ਦਿੱਤੀਆਂ ਸਨ।
11ਹਰ ਇੱਕ ਪਹਿਰੇਦਾਰ ਨੇ ਹੱਥ ਵਿੱਚ ਹਥਿਆਰ ਲੈ ਕੇ, ਆਪਣੇ ਆਪ ਨੂੰ ਰਾਜੇ ਦੇ ਦੁਆਲੇ, ਜਗਵੇਦੀ ਅਤੇ ਭਵਨ ਦੇ ਨੇੜੇ, ਹੈਕਲ ਦੇ ਦੱਖਣ ਵਾਲੇ ਪਾਸੇ ਤੋਂ ਉੱਤਰ ਵਾਲੇ ਪਾਸੇ ਤੱਕ ਤਾਇਨਾਤ ਕੀਤਾ ਸੀ।