2 ਰਾਜਿਆਂ 11

ਤੁਹਾਡੇ ਵਿੱਚੋਂ ਹਰ ਕੋਈ ਆਪਣੇ ਹੱਥ ਵਿੱਚ ਹਥਿਆਰ ਲੈ ਕੇ ਰਾਜੇ ਨੂੰ ਚੁਫੇਰਿਓਂ ਘੇਰੀਂ ਰੱਖਿਓ ਜੋ ਕੋਈ ਵੀ ਤੁਹਾਡੇ ਨੇੜੇ ਆਵੇ, ਉਸ ਨੂੰ ਮਾਰ ਦਿਉ। ਸੋ ਤੁਸੀਂ ਰਾਜਾ ਦੇ ਅੰਦਰ-ਬਾਹਰ ਆਉਂਦਿਆਂ ਜਾਂਦਿਆਂ ਉਸ ਦੇ ਨਾਲ-ਨਾਲ ਰਹਿਓ।”

2 Kings 11:8 (UKJV) And all of you shall compass the king round about, every man with his weapons in his hand: and he that comes within the ranges, let him be slain: and be all of you with the king as he goes out and as he comes in.

6ਇੱਕ ਤਿਹਾਈ ਸੈਨਿਕ ਸੁਰ ਗੇਟ ਉੱਤੇ, ਅਤੇ ਤੀਸਰੀ ਤਿਹਾਈ ਪਹਿਰੇਦਾਰ ਦੇ ਪਿੱਛੇ ਗੇਟ ਉੱਤੇ, ਜੋ ਭਵਨ ਦੀ ਰਾਖੀ ਕਰਨ ਲਈ ਵਾਰੀ-ਵਾਰੀ ਆਉਂਦੇ ਹਨ।

7ਅਤੇ ਤੁਸੀਂ ਜੋ ਦੂਜਿਆਂ ਦੋ ਦਲਾਂ ਵਿੱਚ ਹੋ ਜੋ ਆਮ ਤੌਰ ਤੇ ਸਬਤ ਦੇ ਦਿਨ ਤੇ ਕੰਮ ਤੋਂ ਛੁੱਟੀ ਤੇ ਹੁੰਦੇ ਹੋ, ਸਾਰੇ ਰਾਜੇ ਲਈ ਯਾਹਵੇਹ ਦੇ ਭਵਨ ਦੀ ਰਾਖੀ ਕਰਨ।

8ਤੁਹਾਡੇ ਵਿੱਚੋਂ ਹਰ ਕੋਈ ਆਪਣੇ ਹੱਥ ਵਿੱਚ ਹਥਿਆਰ ਲੈ ਕੇ ਰਾਜੇ ਨੂੰ ਚੁਫੇਰਿਓਂ ਘੇਰੀਂ ਰੱਖਿਓ ਜੋ ਕੋਈ ਵੀ ਤੁਹਾਡੇ ਨੇੜੇ ਆਵੇ, ਉਸ ਨੂੰ ਮਾਰ ਦਿਉ। ਸੋ ਤੁਸੀਂ ਰਾਜਾ ਦੇ ਅੰਦਰ-ਬਾਹਰ ਆਉਂਦਿਆਂ ਜਾਂਦਿਆਂ ਉਸ ਦੇ ਨਾਲ-ਨਾਲ ਰਹਿਓ।”

9ਸੌ-ਸੌ ਦੀ ਟੋਲੀ ਦੇ ਸੈਨਿਕਾਂ ਨੇ ਉਵੇਂ ਹੀ ਕੀਤਾ ਜਿਵੇਂ ਯਹੋਯਾਦਾ ਜਾਜਕ ਨੇ ਹੁਕਮ ਦਿੱਤਾ ਸੀ। ਹਰ ਇੱਕ ਆਪਣੇ ਆਦਮੀਆਂ ਨੂੰ ਲੈ ਗਿਆ ਜਿਹੜੇ ਸਬਤ ਦੇ ਦਿਨ ਕੰਮ ਤੇ ਜਾ ਰਹੇ ਸਨ ਅਤੇ ਜਿਹੜੇ ਕੰਮ ਤੋਂ ਚਲੇ ਗਏ ਸਨ ਅਤੇ ਯਹੋਯਾਦਾ ਜਾਜਕ ਕੋਲ ਆਏ।

10ਫਿਰ ਉਸ ਦਾਵੀਦ ਰਾਜਾ ਦੀਆਂ ਢਾਲਾਂ ਅਤੇ ਬਰਛੀਆਂ ਜੋ ਯਾਹਵੇਹ ਦੇ ਭਵਨ ਵਿੱਚ ਸੈਂਕੜਿਆਂ ਦੇ ਸਰਦਾਰਾਂ ਨੂੰ ਦਿੱਤੀਆਂ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.