2 ਰਾਜਿਆਂ 13

ਫਿਰ ਅਲੀਸ਼ਾ ਮਰ ਗਿਆ ਅਤੇ ਦਫ਼ਨਾਇਆ ਗਿਆ। ਹੁਣ ਮੋਆਬੀ ਹਮਲਾਵਰ ਹਰ ਬਸੰਤ ਦੀ ਰੁੱਤ ਵਿੱਚ ਦੇਸ਼ ਵਿੱਚ ਦਾਖਲ ਹੁੰਦੇ ਸਨ।

2 Kings 13:20 (UKJV) And Elisha died, and they buried him. And the bands of the Moabites invaded the land at the coming in of the year.

18ਫਿਰ ਉਸਨੇ ਆਖਿਆ, “ਤੀਰਾ ਨੂੰ ਲੈ ਲਵੋ” ਅਤੇ ਰਾਜੇ ਨੇ ਉਹਨਾਂ ਨੂੰ ਲੈ ਲਿਆ। ਅਲੀਸ਼ਾ ਨੇ ਉਸਨੂੰ ਕਿਹਾ, “ਜ਼ਮੀਨ ਉੱਤੇ ਮਾਰੋ।” ਉਸਨੇ ਇਸਨੂੰ ਤਿੰਨ ਵਾਰ ਮਾਰਿਆ ਅਤੇ ਰੁਕ ਗਿਆ।

19ਪਰਮੇਸ਼ਵਰ ਦਾ ਬੰਦਾ ਉਸ ਉੱਤੇ ਗੁੱਸੇ ਵਿੱਚ ਹੋ ਕੇ ਬੋਲਿਆ ਅਤੇ ਆਖਿਆ, “ਤੈਨੂੰ ਜ਼ਮੀਨ ਉੱਤੇ ਪੰਜ ਜਾਂ ਛੇ ਵਾਰ ਮਾਰਨਾ ਚਾਹੀਦਾ ਸੀ। ਤਾਂ ਤੂੰ ਅਰਾਮ ਨੂੰ ਇੰਨ੍ਹਾਂ ਮਾਰਦਾ ਕਿ ਉਸ ਨੂੰ ਨਾਸ ਕਰ ਦਿੰਦਾ। ਪਰ ਹੁਣ ਤੂੰ ਉਸ ਨੂੰ ਸਿਰਫ ਤਿੰਨ ਵਾਰ ਹੀ ਹਰਾ ਸਕੇਗਾ।”

20ਫਿਰ ਅਲੀਸ਼ਾ ਮਰ ਗਿਆ ਅਤੇ ਦਫ਼ਨਾਇਆ ਗਿਆ। ਹੁਣ ਮੋਆਬੀ ਹਮਲਾਵਰ ਹਰ ਬਸੰਤ ਦੀ ਰੁੱਤ ਵਿੱਚ ਦੇਸ਼ ਵਿੱਚ ਦਾਖਲ ਹੁੰਦੇ ਸਨ।

21ਇੱਕ ਵਾਰ ਜਦੋਂ ਕੁਝ ਇਸਰਾਏਲੀ ਇੱਕ ਮਨੁੱਖ ਨੂੰ ਦਫ਼ਨ ਕਰ ਰਹੇ ਸਨ ਤਾਂ ਅਚਾਨਕ ਉਹਨਾਂ ਨੇ ਹਮਲਾਵਰਾਂ ਦੇ ਇੱਕ ਦਲ ਨੂੰ ਵੇਖਿਆ। ਇਸ ਲਈ ਉਹਨਾਂ ਨੇ ਉਸ ਆਦਮੀ ਦੀ ਲਾਸ਼ ਨੂੰ ਅਲੀਸ਼ਾ ਦੀ ਕਬਰ ਵਿੱਚ ਸੁੱਟ ਦਿੱਤਾ। ਜਦੋਂ ਉਸਦਾ ਸਰੀਰ ਅਲੀਸ਼ਾ ਦੀਆਂ ਹੱਡੀਆਂ ਨੂੰ ਜਾ ਕੇ ਛੂਹਿਆ, ਤਾਂ ਉਹ ਆਦਮੀ ਜਿਉਂਦਾ ਹੋ ਗਿਆ ਅਤੇ ਆਪਣੇ ਪੈਰਾਂ ਤੇ ਖੜ੍ਹਾ ਹੋ ਗਿਆ।

22ਅਰਾਮ ਦੇ ਰਾਜਾ ਹਜ਼ਾਏਲ ਯਹੋਆਹਾਜ਼ ਦੇ ਪੂਰੇ ਰਾਜ ਦੌਰਾਨ ਇਸਰਾਏਲ ਉੱਤੇ ਜ਼ੁਲਮ ਕਰਦਾ ਰਿਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.