16ਉਸ ਨੇ ਇਸਰਾਏਲ ਦੇ ਰਾਜੇ ਨੂੰ ਕਿਹਾ, “ਧਣੁੱਖ ਉੱਤੇ ਆਪਣੇ ਹੱਥ ਰੱਖ।” ਉਸ ਨੇ ਆਪਣਾ ਹੱਥ ਉਸ ਤੇ ਰੱਖਿਆ ਫਿਰ ਅਲੀਸ਼ਾ ਨੇ ਆਪਣੇ ਹੱਥ ਰਾਜੇ ਦੇ ਹੱਥਾਂ ਉੱਤੇ ਰੱਖੇ।
17ਉਸਨੇ ਕਿਹਾ, “ਪੂਰਬ ਵੱਲ ਦੀ ਖਿੜਕੀ ਖੋਲ੍ਹ,” ਅਤੇ ਉਸ ਨੇ ਇਸਨੂੰ ਖੋਲ੍ਹਿਆ। ਅਲੀਸ਼ਾ ਨੇ ਕਿਹਾ, “ਤੀਰ ਚਲਾ!” ਅਤੇ ਉਸ ਨੇ ਤੀਰ ਚਲਾ ਦਿੱਤਾ। ਤਦ ਅਲੀਸ਼ਾ ਨੇ ਆਖਿਆ, “ਇਹ ਯਾਹਵੇਹ ਵੱਲੋਂ ਜਿੱਤ ਦਾ ਤੀਰ, ਸਗੋਂ ਅਰਾਮ ਉੱਤੇ ਜਿੱਤ ਦਾ ਤੀਰ ਹੈ! ਤੂੰ ਅਫ਼ੇਕ ਵਿੱਚ ਅਰਾਮੀਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੋਂਗੇ।”
18ਫਿਰ ਉਸਨੇ ਆਖਿਆ, “ਤੀਰਾ ਨੂੰ ਲੈ ਲਵੋ” ਅਤੇ ਰਾਜੇ ਨੇ ਉਹਨਾਂ ਨੂੰ ਲੈ ਲਿਆ। ਅਲੀਸ਼ਾ ਨੇ ਉਸਨੂੰ ਕਿਹਾ, “ਜ਼ਮੀਨ ਉੱਤੇ ਮਾਰੋ।” ਉਸਨੇ ਇਸਨੂੰ ਤਿੰਨ ਵਾਰ ਮਾਰਿਆ ਅਤੇ ਰੁਕ ਗਿਆ।
19ਪਰਮੇਸ਼ਵਰ ਦਾ ਬੰਦਾ ਉਸ ਉੱਤੇ ਗੁੱਸੇ ਵਿੱਚ ਹੋ ਕੇ ਬੋਲਿਆ ਅਤੇ ਆਖਿਆ, “ਤੈਨੂੰ ਜ਼ਮੀਨ ਉੱਤੇ ਪੰਜ ਜਾਂ ਛੇ ਵਾਰ ਮਾਰਨਾ ਚਾਹੀਦਾ ਸੀ। ਤਾਂ ਤੂੰ ਅਰਾਮ ਨੂੰ ਇੰਨ੍ਹਾਂ ਮਾਰਦਾ ਕਿ ਉਸ ਨੂੰ ਨਾਸ ਕਰ ਦਿੰਦਾ। ਪਰ ਹੁਣ ਤੂੰ ਉਸ ਨੂੰ ਸਿਰਫ ਤਿੰਨ ਵਾਰ ਹੀ ਹਰਾ ਸਕੇਗਾ।”
20ਫਿਰ ਅਲੀਸ਼ਾ ਮਰ ਗਿਆ ਅਤੇ ਦਫ਼ਨਾਇਆ ਗਿਆ। ਹੁਣ ਮੋਆਬੀ ਹਮਲਾਵਰ ਹਰ ਬਸੰਤ ਦੀ ਰੁੱਤ ਵਿੱਚ ਦੇਸ਼ ਵਿੱਚ ਦਾਖਲ ਹੁੰਦੇ ਸਨ।