2 ਰਾਜਿਆਂ 13

ਉਸਨੇ ਕਿਹਾ, “ਪੂਰਬ ਵੱਲ ਦੀ ਖਿੜਕੀ ਖੋਲ੍ਹ,” ਅਤੇ ਉਸ ਨੇ ਇਸਨੂੰ ਖੋਲ੍ਹਿਆ। ਅਲੀਸ਼ਾ ਨੇ ਕਿਹਾ, “ਤੀਰ ਚਲਾ!” ਅਤੇ ਉਸ ਨੇ ਤੀਰ ਚਲਾ ਦਿੱਤਾ। ਤਦ ਅਲੀਸ਼ਾ ਨੇ ਆਖਿਆ, “ਇਹ ਯਾਹਵੇਹ ਵੱਲੋਂ ਜਿੱਤ ਦਾ ਤੀਰ, ਸਗੋਂ ਅਰਾਮ ਉੱਤੇ ਜਿੱਤ ਦਾ ਤੀਰ ਹੈ! ਤੂੰ ਅਫ਼ੇਕ ਵਿੱਚ ਅਰਾਮੀਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੋਂਗੇ।”

2 Kings 13:17 (UKJV) And he said, Open the window eastward. And he opened it. Then Elisha said, Shoot. And he shot. And he said, The arrow of the LORD's deliverance, and the arrow of deliverance from Syria: for you shall strike the Syrians in Aphek, till you have consumed them.

15ਅਲੀਸ਼ਾ ਨੇ ਕਿਹਾ, “ਇੱਕ ਧਣੁੱਖ ਅਤੇ ਕੁਝ ਤੀਰ ਲਿਆਓ” ਅਤੇ ਉਸ ਨੇ ਅਜਿਹਾ ਹੀ ਕੀਤਾ।

16ਉਸ ਨੇ ਇਸਰਾਏਲ ਦੇ ਰਾਜੇ ਨੂੰ ਕਿਹਾ, “ਧਣੁੱਖ ਉੱਤੇ ਆਪਣੇ ਹੱਥ ਰੱਖ।” ਉਸ ਨੇ ਆਪਣਾ ਹੱਥ ਉਸ ਤੇ ਰੱਖਿਆ ਫਿਰ ਅਲੀਸ਼ਾ ਨੇ ਆਪਣੇ ਹੱਥ ਰਾਜੇ ਦੇ ਹੱਥਾਂ ਉੱਤੇ ਰੱਖੇ।

17ਉਸਨੇ ਕਿਹਾ, “ਪੂਰਬ ਵੱਲ ਦੀ ਖਿੜਕੀ ਖੋਲ੍ਹ,” ਅਤੇ ਉਸ ਨੇ ਇਸਨੂੰ ਖੋਲ੍ਹਿਆ। ਅਲੀਸ਼ਾ ਨੇ ਕਿਹਾ, “ਤੀਰ ਚਲਾ!” ਅਤੇ ਉਸ ਨੇ ਤੀਰ ਚਲਾ ਦਿੱਤਾ। ਤਦ ਅਲੀਸ਼ਾ ਨੇ ਆਖਿਆ, “ਇਹ ਯਾਹਵੇਹ ਵੱਲੋਂ ਜਿੱਤ ਦਾ ਤੀਰ, ਸਗੋਂ ਅਰਾਮ ਉੱਤੇ ਜਿੱਤ ਦਾ ਤੀਰ ਹੈ! ਤੂੰ ਅਫ਼ੇਕ ਵਿੱਚ ਅਰਾਮੀਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੋਂਗੇ।”

18ਫਿਰ ਉਸਨੇ ਆਖਿਆ, “ਤੀਰਾ ਨੂੰ ਲੈ ਲਵੋ” ਅਤੇ ਰਾਜੇ ਨੇ ਉਹਨਾਂ ਨੂੰ ਲੈ ਲਿਆ। ਅਲੀਸ਼ਾ ਨੇ ਉਸਨੂੰ ਕਿਹਾ, “ਜ਼ਮੀਨ ਉੱਤੇ ਮਾਰੋ।” ਉਸਨੇ ਇਸਨੂੰ ਤਿੰਨ ਵਾਰ ਮਾਰਿਆ ਅਤੇ ਰੁਕ ਗਿਆ।

19ਪਰਮੇਸ਼ਵਰ ਦਾ ਬੰਦਾ ਉਸ ਉੱਤੇ ਗੁੱਸੇ ਵਿੱਚ ਹੋ ਕੇ ਬੋਲਿਆ ਅਤੇ ਆਖਿਆ, “ਤੈਨੂੰ ਜ਼ਮੀਨ ਉੱਤੇ ਪੰਜ ਜਾਂ ਛੇ ਵਾਰ ਮਾਰਨਾ ਚਾਹੀਦਾ ਸੀ। ਤਾਂ ਤੂੰ ਅਰਾਮ ਨੂੰ ਇੰਨ੍ਹਾਂ ਮਾਰਦਾ ਕਿ ਉਸ ਨੂੰ ਨਾਸ ਕਰ ਦਿੰਦਾ। ਪਰ ਹੁਣ ਤੂੰ ਉਸ ਨੂੰ ਸਿਰਫ ਤਿੰਨ ਵਾਰ ਹੀ ਹਰਾ ਸਕੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.