2 ਰਾਜਿਆਂ 13

ਅਲੀਸ਼ਾ ਨੇ ਕਿਹਾ, “ਇੱਕ ਧਣੁੱਖ ਅਤੇ ਕੁਝ ਤੀਰ ਲਿਆਓ” ਅਤੇ ਉਸ ਨੇ ਅਜਿਹਾ ਹੀ ਕੀਤਾ।

2 Kings 13:15 (UKJV) And Elisha said unto him, Take bow and arrows. And he took unto him bow and arrows.

13ਤਦ ਯੋਆਸ਼ ਮਰ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ, ਅਤੇ ਯਾਰਾਬੁਆਮ ਉਸ ਤੋਂ ਬਾਅਦ ਗੱਦੀ ਉੱਤੇ ਬੈਠਾ। ਯਹੋਆਸ਼ ਨੂੰ ਸਾਮਰਿਯਾ ਵਿੱਚ ਇਸਰਾਏਲ ਦੇ ਰਾਜਿਆਂ ਨਾਲ ਦਫ਼ਨਾਇਆ ਗਿਆ।

14ਹੁਣ ਅਲੀਸ਼ਾ ਉਸ ਬੀਮਾਰੀ ਤੋਂ ਪੀੜਤ ਸੀ ਜਿਸ ਤੋਂ ਉਸ ਦੀ ਮੌਤ ਹੋ ਗਈ ਸੀ। ਤਦ ਇਸਰਾਏਲ ਦਾ ਰਾਜਾ ਯੋਆਸ਼ ਉਹ ਦੇ ਕੋਲ ਆਇਆ ਅਤੇ ਉਹ ਦੇ ਅੱਗੇ ਰੋ ਕੇ ਆਖਣ ਲੱਗਾ, “ਹੇ ਮੇਰੇ ਪਿਤਾ, ਹੇ ਮੇਰੇ ਪਿਤਾ! ਤੁਸੀਂ ਇਸਰਾਏਲ ਦੇ ਸ਼ਕਤੀਸ਼ਾਲੀ ਰਾਖੇ ਹੋ!”

15ਅਲੀਸ਼ਾ ਨੇ ਕਿਹਾ, “ਇੱਕ ਧਣੁੱਖ ਅਤੇ ਕੁਝ ਤੀਰ ਲਿਆਓ” ਅਤੇ ਉਸ ਨੇ ਅਜਿਹਾ ਹੀ ਕੀਤਾ।

16ਉਸ ਨੇ ਇਸਰਾਏਲ ਦੇ ਰਾਜੇ ਨੂੰ ਕਿਹਾ, “ਧਣੁੱਖ ਉੱਤੇ ਆਪਣੇ ਹੱਥ ਰੱਖ।” ਉਸ ਨੇ ਆਪਣਾ ਹੱਥ ਉਸ ਤੇ ਰੱਖਿਆ ਫਿਰ ਅਲੀਸ਼ਾ ਨੇ ਆਪਣੇ ਹੱਥ ਰਾਜੇ ਦੇ ਹੱਥਾਂ ਉੱਤੇ ਰੱਖੇ।

17ਉਸਨੇ ਕਿਹਾ, “ਪੂਰਬ ਵੱਲ ਦੀ ਖਿੜਕੀ ਖੋਲ੍ਹ,” ਅਤੇ ਉਸ ਨੇ ਇਸਨੂੰ ਖੋਲ੍ਹਿਆ। ਅਲੀਸ਼ਾ ਨੇ ਕਿਹਾ, “ਤੀਰ ਚਲਾ!” ਅਤੇ ਉਸ ਨੇ ਤੀਰ ਚਲਾ ਦਿੱਤਾ। ਤਦ ਅਲੀਸ਼ਾ ਨੇ ਆਖਿਆ, “ਇਹ ਯਾਹਵੇਹ ਵੱਲੋਂ ਜਿੱਤ ਦਾ ਤੀਰ, ਸਗੋਂ ਅਰਾਮ ਉੱਤੇ ਜਿੱਤ ਦਾ ਤੀਰ ਹੈ! ਤੂੰ ਅਫ਼ੇਕ ਵਿੱਚ ਅਰਾਮੀਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੋਂਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.