22ਅਰਾਮ ਦੇ ਰਾਜਾ ਹਜ਼ਾਏਲ ਯਹੋਆਹਾਜ਼ ਦੇ ਪੂਰੇ ਰਾਜ ਦੌਰਾਨ ਇਸਰਾਏਲ ਉੱਤੇ ਜ਼ੁਲਮ ਕਰਦਾ ਰਿਹਾ।
23ਪਰ ਯਾਹਵੇਹ ਨੇ ਉਹਨਾਂ ਉੱਤੇ ਮਿਹਰ ਕੀਤੀ ਅਤੇ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਬੰਨ੍ਹੇ ਹੋਏ ਆਪਣੇ ਨੇਮ ਦੇ ਕਾਰਨ ਉਹਨਾਂ ਵੱਲ ਮੁੜਿਆ ਅਤੇ ਅਜੇ ਵੀ ਨਾ ਤਾਂ ਉਹਨਾਂ ਦਾ ਨਾਸ ਕਰਨਾ ਅਤੇ ਨਾ ਉਹਨਾਂ ਨੂੰ ਆਪਣੇ ਹਜ਼ੂਰੀ ਵਿੱਚੋਂ ਪਰੇ ਹਟਾਉਣਾ ਚਾਹੁੰਦਾ ਸੀ।
24ਅਰਾਮ ਦਾ ਰਾਜਾ ਹਜ਼ਾਏਲ ਮਰ ਗਿਆ ਅਤੇ ਉਸ ਦਾ ਪੁੱਤਰ ਬਨ-ਹਦਦ ਉਸ ਤੋਂ ਬਾਅਦ ਰਾਜਾ ਬਣਿਆ।
25ਤਦ ਯਹੋਆਹਾਜ਼ ਦੇ ਪੁੱਤਰ ਯੋਆਸ਼ ਨੇ ਹਜ਼ਾਏਲ ਦੇ ਪੁੱਤਰ ਬਨ-ਹਦਦ ਤੋਂ ਜਿਹੜੇ ਨਗਰ ਉਸ ਨੇ ਆਪਣੇ ਪਿਤਾ ਯਹੋਆਹਾਜ਼ ਤੋਂ ਲੜਾਈ ਵਿੱਚ ਖੋਹ ਲਏ ਸਨ, ਵਾਪਸ ਲੈ ਲਏ। ਤਿੰਨ ਵਾਰ ਯੋਆਸ਼ ਨੇ ਉਸ ਨੂੰ ਹਰਾਇਆ ਅਤੇ ਇਸ ਤਰ੍ਹਾਂ ਉਸ ਨੇ ਇਸਰਾਏਲ ਦੇ ਕਸਬਿਆਂ ਨੂੰ ਵਾਪਸ ਲੈ ਲਿਆ।