2 ਰਾਜਿਆਂ 13

ਪਰ ਯਾਹਵੇਹ ਨੇ ਉਹਨਾਂ ਉੱਤੇ ਮਿਹਰ ਕੀਤੀ ਅਤੇ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਬੰਨ੍ਹੇ ਹੋਏ ਆਪਣੇ ਨੇਮ ਦੇ ਕਾਰਨ ਉਹਨਾਂ ਵੱਲ ਮੁੜਿਆ ਅਤੇ ਅਜੇ ਵੀ ਨਾ ਤਾਂ ਉਹਨਾਂ ਦਾ ਨਾਸ ਕਰਨਾ ਅਤੇ ਨਾ ਉਹਨਾਂ ਨੂੰ ਆਪਣੇ ਹਜ਼ੂਰੀ ਵਿੱਚੋਂ ਪਰੇ ਹਟਾਉਣਾ ਚਾਹੁੰਦਾ ਸੀ।

2 Kings 13:23 (UKJV) And the LORD was gracious unto them, and had compassion on them, and had respect unto them, because of his covenant with Abraham, Isaac, and Jacob, and would not destroy them, neither cast he them from his presence as yet.

21ਇੱਕ ਵਾਰ ਜਦੋਂ ਕੁਝ ਇਸਰਾਏਲੀ ਇੱਕ ਮਨੁੱਖ ਨੂੰ ਦਫ਼ਨ ਕਰ ਰਹੇ ਸਨ ਤਾਂ ਅਚਾਨਕ ਉਹਨਾਂ ਨੇ ਹਮਲਾਵਰਾਂ ਦੇ ਇੱਕ ਦਲ ਨੂੰ ਵੇਖਿਆ। ਇਸ ਲਈ ਉਹਨਾਂ ਨੇ ਉਸ ਆਦਮੀ ਦੀ ਲਾਸ਼ ਨੂੰ ਅਲੀਸ਼ਾ ਦੀ ਕਬਰ ਵਿੱਚ ਸੁੱਟ ਦਿੱਤਾ। ਜਦੋਂ ਉਸਦਾ ਸਰੀਰ ਅਲੀਸ਼ਾ ਦੀਆਂ ਹੱਡੀਆਂ ਨੂੰ ਜਾ ਕੇ ਛੂਹਿਆ, ਤਾਂ ਉਹ ਆਦਮੀ ਜਿਉਂਦਾ ਹੋ ਗਿਆ ਅਤੇ ਆਪਣੇ ਪੈਰਾਂ ਤੇ ਖੜ੍ਹਾ ਹੋ ਗਿਆ।

22ਅਰਾਮ ਦੇ ਰਾਜਾ ਹਜ਼ਾਏਲ ਯਹੋਆਹਾਜ਼ ਦੇ ਪੂਰੇ ਰਾਜ ਦੌਰਾਨ ਇਸਰਾਏਲ ਉੱਤੇ ਜ਼ੁਲਮ ਕਰਦਾ ਰਿਹਾ।

23ਪਰ ਯਾਹਵੇਹ ਨੇ ਉਹਨਾਂ ਉੱਤੇ ਮਿਹਰ ਕੀਤੀ ਅਤੇ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਬੰਨ੍ਹੇ ਹੋਏ ਆਪਣੇ ਨੇਮ ਦੇ ਕਾਰਨ ਉਹਨਾਂ ਵੱਲ ਮੁੜਿਆ ਅਤੇ ਅਜੇ ਵੀ ਨਾ ਤਾਂ ਉਹਨਾਂ ਦਾ ਨਾਸ ਕਰਨਾ ਅਤੇ ਨਾ ਉਹਨਾਂ ਨੂੰ ਆਪਣੇ ਹਜ਼ੂਰੀ ਵਿੱਚੋਂ ਪਰੇ ਹਟਾਉਣਾ ਚਾਹੁੰਦਾ ਸੀ।

24ਅਰਾਮ ਦਾ ਰਾਜਾ ਹਜ਼ਾਏਲ ਮਰ ਗਿਆ ਅਤੇ ਉਸ ਦਾ ਪੁੱਤਰ ਬਨ-ਹਦਦ ਉਸ ਤੋਂ ਬਾਅਦ ਰਾਜਾ ਬਣਿਆ।

25ਤਦ ਯਹੋਆਹਾਜ਼ ਦੇ ਪੁੱਤਰ ਯੋਆਸ਼ ਨੇ ਹਜ਼ਾਏਲ ਦੇ ਪੁੱਤਰ ਬਨ-ਹਦਦ ਤੋਂ ਜਿਹੜੇ ਨਗਰ ਉਸ ਨੇ ਆਪਣੇ ਪਿਤਾ ਯਹੋਆਹਾਜ਼ ਤੋਂ ਲੜਾਈ ਵਿੱਚ ਖੋਹ ਲਏ ਸਨ, ਵਾਪਸ ਲੈ ਲਏ। ਤਿੰਨ ਵਾਰ ਯੋਆਸ਼ ਨੇ ਉਸ ਨੂੰ ਹਰਾਇਆ ਅਤੇ ਇਸ ਤਰ੍ਹਾਂ ਉਸ ਨੇ ਇਸਰਾਏਲ ਦੇ ਕਸਬਿਆਂ ਨੂੰ ਵਾਪਸ ਲੈ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.