2 ਰਾਜਿਆਂ 16

ਆਹਾਜ਼ ਨੇ ਅੱਸ਼ੂਰ ਦੇ ਰਾਜੇ ਤਿਗਲਥ-ਪਿਲਸਰ ਨੂੰ ਇਹ ਕਹਿਣ ਲਈ ਸੰਦੇਸ਼ਵਾਹਕ ਭੇਜੇ, “ਮੈਂ ਤੁਹਾਡਾ ਸੇਵਕ ਅਤੇ ਪੁੱਤਰ ਹਾਂ, ਉੱਪਰ ਆ ਅਤੇ ਮੈਨੂੰ ਅਰਾਮ ਦੇ ਰਾਜੇ ਅਤੇ ਇਸਰਾਏਲ ਦੇ ਰਾਜੇ ਦੇ ਹੱਥੋਂ ਬਚਾ ਲੈ ਜੋ ਮੇਰੇ ਉੱਤੇ ਹਮਲਾ ਕਰ ਰਹੇ ਹਨ।”

2 Kings 16:7 (UKJV) So Ahaz sent messengers to Tiglathpileser king of Assyria, saying, I am your servant and your son: come up, and save me out of the hand of the king of Syria, and out of the hand of the king of Israel, which rise up against me.

5ਤਦ ਅਰਾਮ ਦੇ ਰਾਜਾ ਰੇਜ਼ੀਨ ਅਤੇ ਇਸਰਾਏਲ ਦੇ ਰਾਜਾ ਰਮਲਯਾਹ ਦੇ ਪੁੱਤਰ ਪੇਕਾਹ ਨੇ ਯੇਰੂਸ਼ਲੇਮ ਦੇ ਵਿਰੁੱਧ ਲੜਨ ਲਈ ਚੜ੍ਹਾਈ ਕੀਤੀ ਅਤੇ ਆਹਾਜ਼ ਨੂੰ ਘੇਰ ਲਿਆ ਪਰ ਉਹ ਉਸ ਉੱਤੇ ਜਿੱਤ ਨਾ ਪਾ ਸਕੇ।

6ਉਸ ਸਮੇਂ ਅਰਾਮ ਦੇ ਰਾਜੇ ਰੇਜ਼ੀਨ ਨੇ ਯਹੂਦਾਹ ਦੇ ਲੋਕਾਂ ਨੂੰ ਬਾਹਰ ਕੱਢ ਕੇ ਅਰਾਮ ਲਈ ਏਲਾਥ ਮੁੜ ਪ੍ਰਾਪਤ ਕੀਤਾ। ਫਿਰ ਅਦੋਮੀ ਏਲਾਥ ਵਿੱਚ ਚਲੇ ਗਏ ਅਤੇ ਅੱਜ ਤੱਕ ਉੱਥੇ ਰਹਿੰਦੇ ਹਨ।

7ਆਹਾਜ਼ ਨੇ ਅੱਸ਼ੂਰ ਦੇ ਰਾਜੇ ਤਿਗਲਥ-ਪਿਲਸਰ ਨੂੰ ਇਹ ਕਹਿਣ ਲਈ ਸੰਦੇਸ਼ਵਾਹਕ ਭੇਜੇ, “ਮੈਂ ਤੁਹਾਡਾ ਸੇਵਕ ਅਤੇ ਪੁੱਤਰ ਹਾਂ, ਉੱਪਰ ਆ ਅਤੇ ਮੈਨੂੰ ਅਰਾਮ ਦੇ ਰਾਜੇ ਅਤੇ ਇਸਰਾਏਲ ਦੇ ਰਾਜੇ ਦੇ ਹੱਥੋਂ ਬਚਾ ਲੈ ਜੋ ਮੇਰੇ ਉੱਤੇ ਹਮਲਾ ਕਰ ਰਹੇ ਹਨ।”

8ਅਤੇ ਆਹਾਜ਼ ਨੇ ਯਾਹਵੇਹ ਦੇ ਭਵਨ ਵਿੱਚ ਅਤੇ ਸ਼ਾਹੀ ਮਹਿਲ ਦੇ ਖ਼ਜ਼ਾਨਿਆਂ ਵਿੱਚ ਪਈ ਚਾਂਦੀ ਅਤੇ ਸੋਨਾ ਲੈ ਕੇ ਅੱਸ਼ੂਰ ਦੇ ਰਾਜੇ ਨੂੰ ਤੋਹਫ਼ੇ ਵਜੋਂ ਭੇਜਿਆ।

9ਅੱਸ਼ੂਰ ਦੇ ਰਾਜੇ ਨੇ ਦੰਮਿਸ਼ਕ ਉੱਤੇ ਹਮਲਾ ਕਰਕੇ ਉਸ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਕੀਰ ਨੂੰ ਲੈ ਗਿਆ ਅਤੇ ਅਰਾਮ ਦੇ ਰਾਜਾ ਰੇਜ਼ੀਨ ਨੂੰ ਮਾਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.