2 ਰਾਜਿਆਂ 17

ਅੱਜ ਦੇ ਦਿਨ ਤੱਕ ਉਹ ਆਪਣੀਆਂ ਪੁਰਾਣੀਆਂ ਰੀਤਾਂ ਦੇ ਅਨੁਸਾਰ ਚੱਲਦੇ ਹਨ। ਉਹ ਨਾ ਤਾਂ ਯਾਹਵੇਹ ਦੀ ਉਪਾਸਨਾ ਕਰਦੇ ਹਨ ਅਤੇ ਨਾ ਹੀ ਫ਼ਰਮਾਨਾਂ ਅਤੇ ਨਿਯਮਾਂ, ਕਾਨੂੰਨਾਂ ਅਤੇ ਹੁਕਮਾਂ ਦੀ ਪਾਲਣਾ ਕਰਦੇ ਹਨ ਜੋ ਯਾਹਵੇਹ ਨੇ ਯਾਕੋਬ ਦੀ ਸੰਤਾਨ ਨੂੰ ਦਿੱਤੇ ਸਨ, ਜਿਸਦਾ ਉਸਨੇ ਇਸਰਾਏਲ ਦਾ ਨਾਮ ਦਿੱਤਾ ਸੀ।

2 Kings 17:34 (UKJV) Unto this day they do after the former manners: they fear not the LORD, neither do they after their statutes, or after their ordinances, or after the law and commandment which the LORD commanded the children of Jacob, whom he named Israel;

32ਇਸ ਤਰ੍ਹਾਂ ਉਹ ਯਾਹਵੇਹ ਦੀ ਉਪਾਸਨਾ ਕਰਨ ਵਾਲੇ ਤਾਂ ਬਣ ਗਏ, ਪਰ ਨਾਲ ਹੀ ਆਪਣੇ ਲਈ ਉੱਚੀਆਂ ਥਾਵਾਂ ਦੇ ਜਾਜਕ ਵੀ ਆਪਣੇ ਵਿੱਚੋਂ ਬਣਾ ਲਏ ਜੋ ਉਹਨਾਂ ਦੇ ਲਈ ਉੱਚੀਆਂ ਥਾਵਾਂ ਦੇ ਮੰਦਰਾਂ ਵਿੱਚ ਭੇਟਾਂ ਚੜ੍ਹਾਉਂਦੇ ਹੁੰਦੇ ਸਨ।

33ਉਹਨਾਂ ਨੇ ਯਾਹਵੇਹ ਦੀ ਉਪਾਸਨਾ ਕੀਤੀ, ਪਰ ਉਹਨਾਂ ਕੌਮਾਂ ਦੇ ਰੀਤੀ ਰਿਵਾਜਾਂ ਦੇ ਅਨੁਸਾਰ ਜਿਨ੍ਹਾਂ ਵਿੱਚੋਂ ਉਹ ਕੱਢ ਕੇ ਲਿਆਂਦੇ ਗਏ ਸਨ, ਆਪਣੇ ਦੇਵਤਿਆਂ ਦੀ ਸੇਵਾ ਵੀ ਕਰਦੇ ਹੁੰਦੇ ਸਨ।

34ਅੱਜ ਦੇ ਦਿਨ ਤੱਕ ਉਹ ਆਪਣੀਆਂ ਪੁਰਾਣੀਆਂ ਰੀਤਾਂ ਦੇ ਅਨੁਸਾਰ ਚੱਲਦੇ ਹਨ। ਉਹ ਨਾ ਤਾਂ ਯਾਹਵੇਹ ਦੀ ਉਪਾਸਨਾ ਕਰਦੇ ਹਨ ਅਤੇ ਨਾ ਹੀ ਫ਼ਰਮਾਨਾਂ ਅਤੇ ਨਿਯਮਾਂ, ਕਾਨੂੰਨਾਂ ਅਤੇ ਹੁਕਮਾਂ ਦੀ ਪਾਲਣਾ ਕਰਦੇ ਹਨ ਜੋ ਯਾਹਵੇਹ ਨੇ ਯਾਕੋਬ ਦੀ ਸੰਤਾਨ ਨੂੰ ਦਿੱਤੇ ਸਨ, ਜਿਸਦਾ ਉਸਨੇ ਇਸਰਾਏਲ ਦਾ ਨਾਮ ਦਿੱਤਾ ਸੀ।

35ਜਦੋਂ ਯਾਹਵੇਹ ਨੇ ਇਸਰਾਏਲੀਆਂ ਨਾਲ ਨੇਮ ਬੰਨ੍ਹਿਆ ਸੀ ਤਾਂ ਉਸ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ, “ਦੂਜੇ ਦੇਵਤਿਆਂ ਤੋਂ ਡਰਨ ਦੀ ਕੋਈ ਲੋੜ ਨਹੀਂ, ਨਾ ਹੀ ਉਨ੍ਹਾਂ ਅੱਗੇ ਮੱਥਾ ਟੇਕਣ ਦੀ, ਨਾ ਉਨ੍ਹਾਂ ਨੂੰ ਬਲੀਆਂ ਚੜ੍ਹਾਉਣ ਦੀ, ਨਾ ਹੀ ਉਨ੍ਹਾਂ ਦੀ ਸੇਵਾ ਜਾਂ ਪੂਜਾ ਕਰਨ ਦੀ ਕੋਈ ਲੋੜ ਹੈ।

36ਪਰ ਯਾਹਵੇਹ, ਜੋ ਤੁਹਾਨੂੰ ਮਹਾਨ ਤਾਕਤ ਅਤੇ ਸ਼ਕਤੀਸ਼ਾਲੀ ਬਾਂਹ ਨਾਲ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ, ਉਹੀ ਹੈ ਜਿਸਦੀ ਤੁਹਾਨੂੰ ਉਪਾਸਨਾ ਕਰਨੀ ਚਾਹੀਦੀ ਹੈ। ਉਸ ਨੂੰ ਮੱਥਾ ਟੇਕਣਾ ਅਤੇ ਉਸ ਨੂੰ ਬਲੀਆਂ ਚੜ੍ਹਾਉਣਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.