30ਬਾਬੇਲ ਦੇ ਲੋਕਾਂ ਨੇ ਸੁੱਕੋਥ ਬੇਨੋਥ ਨੂੰ ਬਣਾਇਆ, ਕੂਥ ਦੇ ਲੋਕਾਂ ਨੇ ਨੇਰਗਾਲ ਨੂੰ ਬਣਾਇਆ ਅਤੇ ਹਮਾਥ ਦੇ ਲੋਕਾਂ ਨੇ ਅਸ਼ੀਮਾ ਨੂੰ ਬਣਾਇਆ।
31ਅਵੱਵੀਆਂ ਨੇ ਨਿਬਹਜ਼ ਅਤੇ ਤਰਤਾਕ ਨੂੰ ਬਣਾਇਆ ਅਤੇ ਸਫ਼ਰਵੀਆਂ ਨੇ ਆਪਣੇ ਬਾਲਕਾਂ ਨੂੰ ਅਦਰਮਲੇਕ ਅਤੇ ਅਨਾਮਲੇਕ ਦੇ ਲਈ ਜੋ ਸਫ਼ਰਵਇਮ ਦੇ ਦੇਵਤੇ ਸਨ ਅੱਗ ਵਿੱਚ ਸਾੜਦੇ ਹੁੰਦੇ ਸਨ।
32ਇਸ ਤਰ੍ਹਾਂ ਉਹ ਯਾਹਵੇਹ ਦੀ ਉਪਾਸਨਾ ਕਰਨ ਵਾਲੇ ਤਾਂ ਬਣ ਗਏ, ਪਰ ਨਾਲ ਹੀ ਆਪਣੇ ਲਈ ਉੱਚੀਆਂ ਥਾਵਾਂ ਦੇ ਜਾਜਕ ਵੀ ਆਪਣੇ ਵਿੱਚੋਂ ਬਣਾ ਲਏ ਜੋ ਉਹਨਾਂ ਦੇ ਲਈ ਉੱਚੀਆਂ ਥਾਵਾਂ ਦੇ ਮੰਦਰਾਂ ਵਿੱਚ ਭੇਟਾਂ ਚੜ੍ਹਾਉਂਦੇ ਹੁੰਦੇ ਸਨ।
33ਉਹਨਾਂ ਨੇ ਯਾਹਵੇਹ ਦੀ ਉਪਾਸਨਾ ਕੀਤੀ, ਪਰ ਉਹਨਾਂ ਕੌਮਾਂ ਦੇ ਰੀਤੀ ਰਿਵਾਜਾਂ ਦੇ ਅਨੁਸਾਰ ਜਿਨ੍ਹਾਂ ਵਿੱਚੋਂ ਉਹ ਕੱਢ ਕੇ ਲਿਆਂਦੇ ਗਏ ਸਨ, ਆਪਣੇ ਦੇਵਤਿਆਂ ਦੀ ਸੇਵਾ ਵੀ ਕਰਦੇ ਹੁੰਦੇ ਸਨ।
34ਅੱਜ ਦੇ ਦਿਨ ਤੱਕ ਉਹ ਆਪਣੀਆਂ ਪੁਰਾਣੀਆਂ ਰੀਤਾਂ ਦੇ ਅਨੁਸਾਰ ਚੱਲਦੇ ਹਨ। ਉਹ ਨਾ ਤਾਂ ਯਾਹਵੇਹ ਦੀ ਉਪਾਸਨਾ ਕਰਦੇ ਹਨ ਅਤੇ ਨਾ ਹੀ ਫ਼ਰਮਾਨਾਂ ਅਤੇ ਨਿਯਮਾਂ, ਕਾਨੂੰਨਾਂ ਅਤੇ ਹੁਕਮਾਂ ਦੀ ਪਾਲਣਾ ਕਰਦੇ ਹਨ ਜੋ ਯਾਹਵੇਹ ਨੇ ਯਾਕੋਬ ਦੀ ਸੰਤਾਨ ਨੂੰ ਦਿੱਤੇ ਸਨ, ਜਿਸਦਾ ਉਸਨੇ ਇਸਰਾਏਲ ਦਾ ਨਾਮ ਦਿੱਤਾ ਸੀ।