36ਪਰ ਯਾਹਵੇਹ, ਜੋ ਤੁਹਾਨੂੰ ਮਹਾਨ ਤਾਕਤ ਅਤੇ ਸ਼ਕਤੀਸ਼ਾਲੀ ਬਾਂਹ ਨਾਲ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ, ਉਹੀ ਹੈ ਜਿਸਦੀ ਤੁਹਾਨੂੰ ਉਪਾਸਨਾ ਕਰਨੀ ਚਾਹੀਦੀ ਹੈ। ਉਸ ਨੂੰ ਮੱਥਾ ਟੇਕਣਾ ਅਤੇ ਉਸ ਨੂੰ ਬਲੀਆਂ ਚੜ੍ਹਾਉਣਾ।
37ਤੁਹਾਨੂੰ ਉਹਨਾਂ ਫ਼ਰਮਾਨਾਂ ਅਤੇ ਬਿਧੀਆਂ, ਹੁਕਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਨ ਵਿੱਚ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਜੋ ਉਸ ਨੇ ਤੁਹਾਡੇ ਲਈ ਲਿਖੇ ਹਨ। ਨਾਲੇ, ਇਹ ਜ਼ਰੂਰੀ ਨਹੀਂ ਕਿ ਤੁਸੀਂ ਹੋਰ ਦੇਵਤਿਆਂ ਤੋਂ ਡਰੋ।
38ਉਸ ਨੇਮ ਨੂੰ ਨਾ ਭੁੱਲੋ ਜਿਹੜਾ ਮੈਂ ਤੁਹਾਡੇ ਨਾਲ ਕੀਤਾ ਹੈ, ਅਤੇ ਹੋਰ ਦੇਵਤਿਆਂ ਦੀ ਉਪਾਸਨਾ ਨਾ ਕਰੋ।
39ਇਸ ਦੀ ਬਜਾਏ, ਆਪਣੇ ਯਾਹਵੇਹ ਦੀ ਉਪਾਸਨਾ ਕਰੋ ਇਹ ਉਹੀ ਹੈ ਜੋ ਤੁਹਾਨੂੰ ਤੁਹਾਡੇ ਸਾਰੇ ਦੁਸ਼ਮਣਾਂ ਦੇ ਹੱਥੋਂ ਬਚਾਵੇਗਾ।”
40ਪਰ ਉਹਨਾਂ ਨਾ ਸੁਣਿਆ, ਸਗੋਂ ਆਪਣੀਆਂ ਪੁਰਾਣੀਆਂ ਰੀਤਾਂ ਦੇ ਅਨੁਸਾਰ ਚੱਲਦੇ ਰਹੇ।