24ਮੈਂ ਪਰਦੇਸਾਂ ਵਿੱਚ ਖੂਹ ਪੁੱਟੇ ਹਨ ਅਤੇ ਉਥੋਂ ਦਾ ਪਾਣੀ ਪੀਤਾ ਹੈ। ਆਪਣੇ ਪੈਰਾਂ ਦੀਆਂ ਤਲੀਆਂ ਨਾਲ ਮੈਂ ਮਿਸਰ ਦੀਆਂ ਸਾਰੀਆਂ ਨਦੀਆਂ ਨੂੰ ਸੁਕਾ ਦਿੱਤਾ ਹੈ।”
25“ ‘ਕੀ ਤੂੰ ਨਹੀਂ ਸੁਣਿਆ? ਬਹੁਤ ਸਮਾਂ ਪਹਿਲਾਂ ਮੈਂ ਇਸਨੂੰ ਠਾਣ ਲਿਆ ਸੀ। ਪੁਰਾਣੇ ਦਿਨਾਂ ਵਿੱਚ ਮੈਂ ਇਸ ਦੀ ਯੋਜਨਾ ਬਣਾਈ ਸੀ; ਹੁਣ ਮੈਂ ਇਸ ਨੂੰ ਪੂਰਾ ਕੀਤਾ ਹੈ, ਕਿ ਤੂੰ ਗੜ੍ਹ ਵਾਲੇ ਸ਼ਹਿਰਾਂ ਨੂੰ ਪੱਥਰਾਂ ਦੇ ਢੇਰ ਵਿੱਚ ਬਦਲ ਦਿੱਤਾ ਹੈ।
26ਉਨ੍ਹਾਂ ਦੇ ਲੋਕ ਨਿਰਬਲ, ਘਬਰਾ ਗਏ ਅਤੇ ਸ਼ਰਮਿੰਦਾ ਹੋਏ। ਉਹ ਖੇਤ ਦੇ ਪੌਦਿਆਂ ਵਰਗੇ ਹਨ, ਕੋਮਲ ਹਰੇ ਬੂਟਿਆਂ ਵਰਗੇ ਹਨ, ਛੱਤ ਤੇ ਉੱਗਦੇ ਘਾਹ ਵਰਗੇ ਹਨ, ਵਧਣ ਤੋਂ ਪਹਿਲਾਂ ਹੀ ਝੁਲਸ ਜਾਂਦੇ ਹਨ।
27“ ‘ਪਰ ਮੈਂ ਜਾਣਦਾ ਹਾਂ ਕਿ ਤੁਸੀਂ ਕਿੱਥੇ ਹੋ ਅਤੇ ਕਦੋਂ ਆਉਂਦੇ ਹੋ ਅਤੇ ਤੁਸੀਂ ਮੇਰੇ ਵਿਰੁੱਧ ਕਿਵੇਂ ਗੁੱਸੇ ਹੋ।
28ਕਿਉਂ ਜੋ ਤੇਰਾ ਮੇਰੇ ਉੱਤੇ ਗੁੱਸਾ ਅਤੇ ਕਿਉਂਕਿ ਤੇਰੀ ਬੇਇੱਜ਼ਤੀ ਮੇਰੇ ਕੰਨਾਂ ਤੱਕ ਪਹੁੰਚ ਗਈ ਹੈ, ਇਸ ਲਈ ਮੈਂ ਆਪਣੀ ਨਕੇਲ ਤੇਰੇ ਨੱਕ ਵਿੱਚ, ਅਤੇ ਆਪਣੀ ਲਗਾਮ ਤੇਰੇ ਮੂੰਹ ਵਿੱਚ ਪਾਵਾਂਗਾ, ਅਤੇ ਮੈਂ ਤੁਹਾਨੂੰ ਉਸੇ ਰਾਸਤੇ ਵਾਪਸ ਕਰ ਦਿਆਂਗਾ ਜਿਸ ਰਾਸਤੇ ਤੁਸੀਂ ਆਏ ਹੋ।’