21ਤਦ ਉਹ ਪਾਣੀ ਦੇ ਚਸ਼ਮੇ ਕੋਲ ਗਿਆ ਅਤੇ ਉਸ ਵਿੱਚ ਲੂਣ ਸੁੱਟਿਆ ਅਤੇ ਕਿਹਾ, “ਯਾਹਵੇਹ ਇਸ ਤਰ੍ਹਾਂ ਆਖਦਾ ਹੈ, ‘ਮੈਂ ਇਸ ਪਾਣੀ ਨੂੰ ਚੰਗਾ ਕੀਤਾ ਹੈ।’ ਇਹ ਫਿਰ ਕਦੇ ਵੀ ਮੌਤ ਦਾ ਕਾਰਨ ਨਹੀਂ ਬਣੇਗਾ ਜਾਂ ਬੰਜਰਪਣ ਨਹੀਂ ਆਵੇਂਗਾ।”
22ਅਤੇ ਅਲੀਸ਼ਾ ਦੇ ਬਚਨ ਦੇ ਅਨੁਸਾਰ ਅੱਜ ਤੱਕ ਪਾਣੀ ਸ਼ੁੱਧ ਰਿਹਾ ਹੈ।
23ਉੱਥੋਂ ਅਲੀਸ਼ਾ ਬੈਤਏਲ ਨੂੰ ਚਲਾ ਗਿਆ। ਜਦੋਂ ਉਹ ਰਾਹ ਵਿੱਚ ਤੁਰਿਆ ਜਾਂਦਾ ਸੀ ਤਾਂ ਕੁਝ ਮੁੰਡੇ ਸ਼ਹਿਰੋਂ ਬਾਹਰ ਨਿੱਕਲੇ ਅਤੇ ਮਖੌਲ ਕਰਕੇ ਉਸਨੂੰ ਆਖਿਆ, “ਇੱਥੋ ਚਲੇ ਜਾਓ, ਗੰਜੇ!” ਉਹਨਾਂ ਨੇ ਕਿਹਾ, “ਇੱਥੋ ਚਲੇ ਜਾਓ, ਗੰਜੇ!”
24ਜਦੋਂ ਉਸਨੇ ਪਿੱਛੇ ਮੁੜ ਕੇ ਉਹਨਾਂ ਵੱਲ ਵੇਖਿਆ ਅਤੇ ਯਾਹਵੇਹ ਦੇ ਨਾਮ ਵਿੱਚ ਉਹਨਾਂ ਉੱਤੇ ਸਰਾਪ ਦਿੱਤਾ। ਫਿਰ ਜੰਗਲ ਵਿੱਚੋਂ ਦੋ ਰਿੱਛ ਨਿਕਲੇ ਅਤੇ ਉਹਨਾਂ ਨੇ ਬਤਾਲੀ ਮੁੰਡਿਆਂ ਨੂੰ ਪਾੜ ਛੱਡਿਆ।
25ਉੱਥੋਂ ਉਹ ਕਰਮਲ ਪਹਾੜ ਉੱਤੇ ਗਿਆ ਅਤੇ ਉੱਥੋਂ ਉਹ ਵਾਪਸ ਸਾਮਰਿਯਾ ਨੂੰ ਮੁੜ ਆਇਆ।