2 ਰਾਜਿਆਂ 2

ਤਦ ਉਹ ਪਾਣੀ ਦੇ ਚਸ਼ਮੇ ਕੋਲ ਗਿਆ ਅਤੇ ਉਸ ਵਿੱਚ ਲੂਣ ਸੁੱਟਿਆ ਅਤੇ ਕਿਹਾ, “ਯਾਹਵੇਹ ਇਸ ਤਰ੍ਹਾਂ ਆਖਦਾ ਹੈ, ‘ਮੈਂ ਇਸ ਪਾਣੀ ਨੂੰ ਚੰਗਾ ਕੀਤਾ ਹੈ।’ ਇਹ ਫਿਰ ਕਦੇ ਵੀ ਮੌਤ ਦਾ ਕਾਰਨ ਨਹੀਂ ਬਣੇਗਾ ਜਾਂ ਬੰਜਰਪਣ ਨਹੀਂ ਆਵੇਂਗਾ।”

2 Kings 2:21 (UKJV) And he went forth unto the spring of the waters, and cast the salt in there, and said, Thus says the LORD, I have healed these waters; there shall not be from thence any more death or barren land.

19ਸ਼ਹਿਰ ਦੇ ਲੋਕਾਂ ਨੇ ਅਲੀਸ਼ਾ ਨੂੰ ਆਖਿਆ, “ਦੇਖੋ, ਸਾਡੇ ਸੁਆਮੀ, ਇਹ ਸ਼ਹਿਰ ਕਿੰਨੀ ਵਧੀਆ ਥਾਂ ਤੇ ਹੈ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਪਰ ਪਾਣੀ ਖ਼ਰਾਬ ਅਤੇ ਧਰਤੀ ਬੰਜਰ ਜਿਹੀ ਹੈ।”

20ਉਸਨੇ ਕਿਹਾ, “ਮੇਰੇ ਲਈ ਇੱਕ ਨਵਾਂ ਕਟੋਰਾ ਲਿਆਓ ਅਤੇ ਉਸ ਵਿੱਚ ਨਮਕ ਪਾ ਦਿਓ।” ਤਦ ਉਹ ਉਸਦੇ ਕੋਲ ਲੈ ਆਏ।

21ਤਦ ਉਹ ਪਾਣੀ ਦੇ ਚਸ਼ਮੇ ਕੋਲ ਗਿਆ ਅਤੇ ਉਸ ਵਿੱਚ ਲੂਣ ਸੁੱਟਿਆ ਅਤੇ ਕਿਹਾ, “ਯਾਹਵੇਹ ਇਸ ਤਰ੍ਹਾਂ ਆਖਦਾ ਹੈ, ‘ਮੈਂ ਇਸ ਪਾਣੀ ਨੂੰ ਚੰਗਾ ਕੀਤਾ ਹੈ।’ ਇਹ ਫਿਰ ਕਦੇ ਵੀ ਮੌਤ ਦਾ ਕਾਰਨ ਨਹੀਂ ਬਣੇਗਾ ਜਾਂ ਬੰਜਰਪਣ ਨਹੀਂ ਆਵੇਂਗਾ।”

22ਅਤੇ ਅਲੀਸ਼ਾ ਦੇ ਬਚਨ ਦੇ ਅਨੁਸਾਰ ਅੱਜ ਤੱਕ ਪਾਣੀ ਸ਼ੁੱਧ ਰਿਹਾ ਹੈ।

23ਉੱਥੋਂ ਅਲੀਸ਼ਾ ਬੈਤਏਲ ਨੂੰ ਚਲਾ ਗਿਆ। ਜਦੋਂ ਉਹ ਰਾਹ ਵਿੱਚ ਤੁਰਿਆ ਜਾਂਦਾ ਸੀ ਤਾਂ ਕੁਝ ਮੁੰਡੇ ਸ਼ਹਿਰੋਂ ਬਾਹਰ ਨਿੱਕਲੇ ਅਤੇ ਮਖੌਲ ਕਰਕੇ ਉਸਨੂੰ ਆਖਿਆ, “ਇੱਥੋ ਚਲੇ ਜਾਓ, ਗੰਜੇ!” ਉਹਨਾਂ ਨੇ ਕਿਹਾ, “ਇੱਥੋ ਚਲੇ ਜਾਓ, ਗੰਜੇ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.