17ਪਰ ਜਦ ਉਹਨਾਂ ਨੇ ਬਹੁਤ ਜ਼ਿੱਦ ਕੀਤੀ ਕਿ ਉਹ ਸ਼ਰਮਿੰਦਾ ਹੋ ਗਿਆ। ਇਸ ਲਈ ਉਸਨੇ ਕਿਹਾ, “ਉਹਨਾਂ ਨੂੰ ਭੇਜੋ।” ਅਤੇ ਉਹਨਾਂ ਨੇ ਪੰਜਾਹ ਮਨੁੱਖ ਭੇਜੇ ਜਿਨ੍ਹਾਂ ਨੇ ਤਿੰਨ ਦਿਨ ਤੱਕ ਖੋਜ ਕੀਤੀ ਪਰ ਉਹਨਾਂ ਨੂੰ ਨਾ ਲੱਭਿਆ।
18ਜਦੋਂ ਉਹ ਅਲੀਸ਼ਾ ਕੋਲ ਜੋ ਯਰੀਹੋ ਵਿੱਚ ਠਹਿਰਿਆ ਹੋਇਆ ਸੀ ਮੁੜ ਕੇ ਆਏ ਅਤੇ ਉਸ ਨੇ ਉਹਨਾਂ ਨੂੰ ਆਖਿਆ, ਕੀ ਮੈਂ ਤੁਹਾਨੂੰ ਨਹੀਂ ਆਖਿਆ, ਜੋ ਨਾ ਜਾਣਾ?
19ਸ਼ਹਿਰ ਦੇ ਲੋਕਾਂ ਨੇ ਅਲੀਸ਼ਾ ਨੂੰ ਆਖਿਆ, “ਦੇਖੋ, ਸਾਡੇ ਸੁਆਮੀ, ਇਹ ਸ਼ਹਿਰ ਕਿੰਨੀ ਵਧੀਆ ਥਾਂ ਤੇ ਹੈ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਪਰ ਪਾਣੀ ਖ਼ਰਾਬ ਅਤੇ ਧਰਤੀ ਬੰਜਰ ਜਿਹੀ ਹੈ।”
20ਉਸਨੇ ਕਿਹਾ, “ਮੇਰੇ ਲਈ ਇੱਕ ਨਵਾਂ ਕਟੋਰਾ ਲਿਆਓ ਅਤੇ ਉਸ ਵਿੱਚ ਨਮਕ ਪਾ ਦਿਓ।” ਤਦ ਉਹ ਉਸਦੇ ਕੋਲ ਲੈ ਆਏ।
21ਤਦ ਉਹ ਪਾਣੀ ਦੇ ਚਸ਼ਮੇ ਕੋਲ ਗਿਆ ਅਤੇ ਉਸ ਵਿੱਚ ਲੂਣ ਸੁੱਟਿਆ ਅਤੇ ਕਿਹਾ, “ਯਾਹਵੇਹ ਇਸ ਤਰ੍ਹਾਂ ਆਖਦਾ ਹੈ, ‘ਮੈਂ ਇਸ ਪਾਣੀ ਨੂੰ ਚੰਗਾ ਕੀਤਾ ਹੈ।’ ਇਹ ਫਿਰ ਕਦੇ ਵੀ ਮੌਤ ਦਾ ਕਾਰਨ ਨਹੀਂ ਬਣੇਗਾ ਜਾਂ ਬੰਜਰਪਣ ਨਹੀਂ ਆਵੇਂਗਾ।”