2 ਰਾਜਿਆਂ 2

ਪਰ ਜਦ ਉਹਨਾਂ ਨੇ ਬਹੁਤ ਜ਼ਿੱਦ ਕੀਤੀ ਕਿ ਉਹ ਸ਼ਰਮਿੰਦਾ ਹੋ ਗਿਆ। ਇਸ ਲਈ ਉਸਨੇ ਕਿਹਾ, “ਉਹਨਾਂ ਨੂੰ ਭੇਜੋ।” ਅਤੇ ਉਹਨਾਂ ਨੇ ਪੰਜਾਹ ਮਨੁੱਖ ਭੇਜੇ ਜਿਨ੍ਹਾਂ ਨੇ ਤਿੰਨ ਦਿਨ ਤੱਕ ਖੋਜ ਕੀਤੀ ਪਰ ਉਹਨਾਂ ਨੂੰ ਨਾ ਲੱਭਿਆ।

2 Kings 2:17 (UKJV) And when they urged him till he was ashamed, he said, Send. They sent therefore fifty men; and they sought three days, but found him not.

15ਯਰੀਹੋ ਦੇ ਨਬੀਆਂ ਦੀ ਟੋਲੀ ਜੋ ਉਸਦੇ ਸਾਹਮਣੇ ਦੇਖ ਰਹੇ ਸਨ, ਉਹਨਾਂ ਕਿਹਾ, “ਏਲੀਯਾਹ ਦਾ ਆਤਮਾ ਅਲੀਸ਼ਾ ਉੱਤੇ ਠਹਿਰਿਆ ਹੋਇਆ ਹੈ।” ਅਤੇ ਉਹ ਉਸ ਨੂੰ ਮਿਲਣ ਲਈ ਗਏ ਅਤੇ ਉਸ ਦੇ ਅੱਗੇ ਜ਼ਮੀਨ ਉੱਤੇ ਮੱਥਾ ਟੇਕਿਆ।

16“ਵੇਖ” ਉਹਨਾਂ ਨੇ ਕਿਹਾ, “ਤੇਰੇ ਸੇਵਕਾਂ ਦੇ ਨਾਲ ਪੰਜਾਹ ਸੂਰਬੀਰ ਹਨ। ਉਹਨਾਂ ਨੂੰ ਜਾਣ ਦਿਓ ਜੋ ਉਹ ਤੇਰੇ ਸੁਆਮੀ ਨੂੰ ਲੱਭਣ। ਸ਼ਾਇਦ ਯਾਹਵੇਹ ਦੇ ਆਤਮਾ ਨੇ ਉਸਨੂੰ ਉਠਾ ਕੇ ਕਿਸੇ ਪਹਾੜ ਦੇ ਉੱਤੇ ਜਾਂ ਕਿਸੇ ਖੱਡ ਵਿੱਚ ਦਿੱਤਾ ਹੋਵੇ।” ਅਲੀਸ਼ਾ ਨੇ ਜਵਾਬ ਦਿੱਤਾ, “ਨਹੀਂ ਉਹਨਾਂ ਨੂੰ ਨਾ ਭੇਜੋ।”

17ਪਰ ਜਦ ਉਹਨਾਂ ਨੇ ਬਹੁਤ ਜ਼ਿੱਦ ਕੀਤੀ ਕਿ ਉਹ ਸ਼ਰਮਿੰਦਾ ਹੋ ਗਿਆ। ਇਸ ਲਈ ਉਸਨੇ ਕਿਹਾ, “ਉਹਨਾਂ ਨੂੰ ਭੇਜੋ।” ਅਤੇ ਉਹਨਾਂ ਨੇ ਪੰਜਾਹ ਮਨੁੱਖ ਭੇਜੇ ਜਿਨ੍ਹਾਂ ਨੇ ਤਿੰਨ ਦਿਨ ਤੱਕ ਖੋਜ ਕੀਤੀ ਪਰ ਉਹਨਾਂ ਨੂੰ ਨਾ ਲੱਭਿਆ।

18ਜਦੋਂ ਉਹ ਅਲੀਸ਼ਾ ਕੋਲ ਜੋ ਯਰੀਹੋ ਵਿੱਚ ਠਹਿਰਿਆ ਹੋਇਆ ਸੀ ਮੁੜ ਕੇ ਆਏ ਅਤੇ ਉਸ ਨੇ ਉਹਨਾਂ ਨੂੰ ਆਖਿਆ, ਕੀ ਮੈਂ ਤੁਹਾਨੂੰ ਨਹੀਂ ਆਖਿਆ, ਜੋ ਨਾ ਜਾਣਾ?

19ਸ਼ਹਿਰ ਦੇ ਲੋਕਾਂ ਨੇ ਅਲੀਸ਼ਾ ਨੂੰ ਆਖਿਆ, “ਦੇਖੋ, ਸਾਡੇ ਸੁਆਮੀ, ਇਹ ਸ਼ਹਿਰ ਕਿੰਨੀ ਵਧੀਆ ਥਾਂ ਤੇ ਹੈ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਪਰ ਪਾਣੀ ਖ਼ਰਾਬ ਅਤੇ ਧਰਤੀ ਬੰਜਰ ਜਿਹੀ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.