2 ਰਾਜਿਆਂ 2

ਯਰੀਹੋ ਦੇ ਨਬੀਆਂ ਦੀ ਟੋਲੀ ਜੋ ਉਸਦੇ ਸਾਹਮਣੇ ਦੇਖ ਰਹੇ ਸਨ, ਉਹਨਾਂ ਕਿਹਾ, “ਏਲੀਯਾਹ ਦਾ ਆਤਮਾ ਅਲੀਸ਼ਾ ਉੱਤੇ ਠਹਿਰਿਆ ਹੋਇਆ ਹੈ।” ਅਤੇ ਉਹ ਉਸ ਨੂੰ ਮਿਲਣ ਲਈ ਗਏ ਅਤੇ ਉਸ ਦੇ ਅੱਗੇ ਜ਼ਮੀਨ ਉੱਤੇ ਮੱਥਾ ਟੇਕਿਆ।

2 Kings 2:15 (UKJV) And when the sons of the prophets which were to view at Jericho saw him, they said, The spirit of Elijah does rest on Elisha. And they came to meet him, and bowed themselves to the ground before him.

13ਤਦ ਅਲੀਸ਼ਾ ਨੇ ਏਲੀਯਾਹ ਦੀ ਚਾਦਰ ਜੋ ਉਸ ਦੇ ਉੱਤੋਂ ਡਿੱਗੀ ਸੀ ਚੁੱਕ ਲਈ ਅਤੇ ਵਾਪਸ ਜਾ ਕੇ ਯਰਦਨ ਦੇ ਕੰਢੇ ਉੱਤੇ ਖੜ੍ਹਾ ਹੋ ਗਿਆ।

14ਉਸ ਨੇ ਏਲੀਯਾਹ ਤੋਂ ਡਿੱਗੀ ਹੋਈ ਚਾਦਰ ਨੂੰ ਲੈ ਲਿਆ ਅਤੇ ਪਾਣੀ ਉੱਤੇ ਮਾਰਿਆ। ਉਸ ਨੇ ਆਖਿਆ, “ਯਾਹਵੇਹ ਏਲੀਯਾਹ ਦਾ ਪਰਮੇਸ਼ਵਰ ਕਿੱਥੇ ਹੈ?” ਜਦੋਂ ਉਸਨੇ ਪਾਣੀ ਨੂੰ ਮਾਰਿਆ, ਤਾਂ ਇਹ ਸੱਜੇ ਅਤੇ ਖੱਬੇ ਪਾਸੇ ਦੋ ਹਿੱਸਿਆ ਵਿੱਚ ਵੰਡਿਆ ਗਿਆ ਅਤੇ ਅਲੀਸ਼ਾ ਪਾਰ ਲੰਘ ਗਿਆ।

15ਯਰੀਹੋ ਦੇ ਨਬੀਆਂ ਦੀ ਟੋਲੀ ਜੋ ਉਸਦੇ ਸਾਹਮਣੇ ਦੇਖ ਰਹੇ ਸਨ, ਉਹਨਾਂ ਕਿਹਾ, “ਏਲੀਯਾਹ ਦਾ ਆਤਮਾ ਅਲੀਸ਼ਾ ਉੱਤੇ ਠਹਿਰਿਆ ਹੋਇਆ ਹੈ।” ਅਤੇ ਉਹ ਉਸ ਨੂੰ ਮਿਲਣ ਲਈ ਗਏ ਅਤੇ ਉਸ ਦੇ ਅੱਗੇ ਜ਼ਮੀਨ ਉੱਤੇ ਮੱਥਾ ਟੇਕਿਆ।

16“ਵੇਖ” ਉਹਨਾਂ ਨੇ ਕਿਹਾ, “ਤੇਰੇ ਸੇਵਕਾਂ ਦੇ ਨਾਲ ਪੰਜਾਹ ਸੂਰਬੀਰ ਹਨ। ਉਹਨਾਂ ਨੂੰ ਜਾਣ ਦਿਓ ਜੋ ਉਹ ਤੇਰੇ ਸੁਆਮੀ ਨੂੰ ਲੱਭਣ। ਸ਼ਾਇਦ ਯਾਹਵੇਹ ਦੇ ਆਤਮਾ ਨੇ ਉਸਨੂੰ ਉਠਾ ਕੇ ਕਿਸੇ ਪਹਾੜ ਦੇ ਉੱਤੇ ਜਾਂ ਕਿਸੇ ਖੱਡ ਵਿੱਚ ਦਿੱਤਾ ਹੋਵੇ।” ਅਲੀਸ਼ਾ ਨੇ ਜਵਾਬ ਦਿੱਤਾ, “ਨਹੀਂ ਉਹਨਾਂ ਨੂੰ ਨਾ ਭੇਜੋ।”

17ਪਰ ਜਦ ਉਹਨਾਂ ਨੇ ਬਹੁਤ ਜ਼ਿੱਦ ਕੀਤੀ ਕਿ ਉਹ ਸ਼ਰਮਿੰਦਾ ਹੋ ਗਿਆ। ਇਸ ਲਈ ਉਸਨੇ ਕਿਹਾ, “ਉਹਨਾਂ ਨੂੰ ਭੇਜੋ।” ਅਤੇ ਉਹਨਾਂ ਨੇ ਪੰਜਾਹ ਮਨੁੱਖ ਭੇਜੇ ਜਿਨ੍ਹਾਂ ਨੇ ਤਿੰਨ ਦਿਨ ਤੱਕ ਖੋਜ ਕੀਤੀ ਪਰ ਉਹਨਾਂ ਨੂੰ ਨਾ ਲੱਭਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.