2 ਰਾਜਿਆਂ 2

“ਵੇਖ” ਉਹਨਾਂ ਨੇ ਕਿਹਾ, “ਤੇਰੇ ਸੇਵਕਾਂ ਦੇ ਨਾਲ ਪੰਜਾਹ ਸੂਰਬੀਰ ਹਨ। ਉਹਨਾਂ ਨੂੰ ਜਾਣ ਦਿਓ ਜੋ ਉਹ ਤੇਰੇ ਸੁਆਮੀ ਨੂੰ ਲੱਭਣ। ਸ਼ਾਇਦ ਯਾਹਵੇਹ ਦੇ ਆਤਮਾ ਨੇ ਉਸਨੂੰ ਉਠਾ ਕੇ ਕਿਸੇ ਪਹਾੜ ਦੇ ਉੱਤੇ ਜਾਂ ਕਿਸੇ ਖੱਡ ਵਿੱਚ ਦਿੱਤਾ ਹੋਵੇ।” ਅਲੀਸ਼ਾ ਨੇ ਜਵਾਬ ਦਿੱਤਾ, “ਨਹੀਂ ਉਹਨਾਂ ਨੂੰ ਨਾ ਭੇਜੋ।”

2 Kings 2:16 (UKJV) And they said unto him, Behold now, there be with your servants fifty strong men; let them go, we pray you, and seek your master: lest possibly the Spirit of the LORD has taken him up, and cast him upon some mountain, or into some valley. And he said, All of you shall not send.

14ਉਸ ਨੇ ਏਲੀਯਾਹ ਤੋਂ ਡਿੱਗੀ ਹੋਈ ਚਾਦਰ ਨੂੰ ਲੈ ਲਿਆ ਅਤੇ ਪਾਣੀ ਉੱਤੇ ਮਾਰਿਆ। ਉਸ ਨੇ ਆਖਿਆ, “ਯਾਹਵੇਹ ਏਲੀਯਾਹ ਦਾ ਪਰਮੇਸ਼ਵਰ ਕਿੱਥੇ ਹੈ?” ਜਦੋਂ ਉਸਨੇ ਪਾਣੀ ਨੂੰ ਮਾਰਿਆ, ਤਾਂ ਇਹ ਸੱਜੇ ਅਤੇ ਖੱਬੇ ਪਾਸੇ ਦੋ ਹਿੱਸਿਆ ਵਿੱਚ ਵੰਡਿਆ ਗਿਆ ਅਤੇ ਅਲੀਸ਼ਾ ਪਾਰ ਲੰਘ ਗਿਆ।

15ਯਰੀਹੋ ਦੇ ਨਬੀਆਂ ਦੀ ਟੋਲੀ ਜੋ ਉਸਦੇ ਸਾਹਮਣੇ ਦੇਖ ਰਹੇ ਸਨ, ਉਹਨਾਂ ਕਿਹਾ, “ਏਲੀਯਾਹ ਦਾ ਆਤਮਾ ਅਲੀਸ਼ਾ ਉੱਤੇ ਠਹਿਰਿਆ ਹੋਇਆ ਹੈ।” ਅਤੇ ਉਹ ਉਸ ਨੂੰ ਮਿਲਣ ਲਈ ਗਏ ਅਤੇ ਉਸ ਦੇ ਅੱਗੇ ਜ਼ਮੀਨ ਉੱਤੇ ਮੱਥਾ ਟੇਕਿਆ।

16“ਵੇਖ” ਉਹਨਾਂ ਨੇ ਕਿਹਾ, “ਤੇਰੇ ਸੇਵਕਾਂ ਦੇ ਨਾਲ ਪੰਜਾਹ ਸੂਰਬੀਰ ਹਨ। ਉਹਨਾਂ ਨੂੰ ਜਾਣ ਦਿਓ ਜੋ ਉਹ ਤੇਰੇ ਸੁਆਮੀ ਨੂੰ ਲੱਭਣ। ਸ਼ਾਇਦ ਯਾਹਵੇਹ ਦੇ ਆਤਮਾ ਨੇ ਉਸਨੂੰ ਉਠਾ ਕੇ ਕਿਸੇ ਪਹਾੜ ਦੇ ਉੱਤੇ ਜਾਂ ਕਿਸੇ ਖੱਡ ਵਿੱਚ ਦਿੱਤਾ ਹੋਵੇ।” ਅਲੀਸ਼ਾ ਨੇ ਜਵਾਬ ਦਿੱਤਾ, “ਨਹੀਂ ਉਹਨਾਂ ਨੂੰ ਨਾ ਭੇਜੋ।”

17ਪਰ ਜਦ ਉਹਨਾਂ ਨੇ ਬਹੁਤ ਜ਼ਿੱਦ ਕੀਤੀ ਕਿ ਉਹ ਸ਼ਰਮਿੰਦਾ ਹੋ ਗਿਆ। ਇਸ ਲਈ ਉਸਨੇ ਕਿਹਾ, “ਉਹਨਾਂ ਨੂੰ ਭੇਜੋ।” ਅਤੇ ਉਹਨਾਂ ਨੇ ਪੰਜਾਹ ਮਨੁੱਖ ਭੇਜੇ ਜਿਨ੍ਹਾਂ ਨੇ ਤਿੰਨ ਦਿਨ ਤੱਕ ਖੋਜ ਕੀਤੀ ਪਰ ਉਹਨਾਂ ਨੂੰ ਨਾ ਲੱਭਿਆ।

18ਜਦੋਂ ਉਹ ਅਲੀਸ਼ਾ ਕੋਲ ਜੋ ਯਰੀਹੋ ਵਿੱਚ ਠਹਿਰਿਆ ਹੋਇਆ ਸੀ ਮੁੜ ਕੇ ਆਏ ਅਤੇ ਉਸ ਨੇ ਉਹਨਾਂ ਨੂੰ ਆਖਿਆ, ਕੀ ਮੈਂ ਤੁਹਾਨੂੰ ਨਹੀਂ ਆਖਿਆ, ਜੋ ਨਾ ਜਾਣਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.