2 ਰਾਜਿਆਂ 20

ਤਦ ਯਸ਼ਾਯਾਹ ਨੇ ਹਿਜ਼ਕੀਯਾਹ ਨੂੰ ਆਖਿਆ, “ਯਾਹਵੇਹ ਦਾ ਬਚਨ ਸੁਣ:

2 Kings 20:16 (UKJV) And Isaiah said unto Hezekiah, Hear the word of the LORD.

14ਤਦ ਯਸ਼ਾਯਾਹ ਨਬੀ ਰਾਜਾ ਹਿਜ਼ਕੀਯਾਹ ਕੋਲ ਗਿਆ ਅਤੇ ਪੁੱਛਿਆ, “ਉਨ੍ਹਾਂ ਮਨੁੱਖਾਂ ਨੇ ਕੀ ਕਿਹਾ ਅਤੇ ਉਹ ਕਿੱਥੋਂ ਆਏ ਹਨ?” ਹਿਜ਼ਕੀਯਾਹ ਨੇ ਜਵਾਬ ਦਿੱਤਾ, “ਉਹ ਦੂਰ ਦੇਸ਼ ਬਾਬੇਲ ਤੋਂ ਆਏ ਸਨ।”

15ਨਬੀ ਨੇ ਪੁੱਛਿਆ, “ਉਨ੍ਹਾਂ ਨੇ ਤੇਰੇ ਮਹਿਲ ਵਿੱਚ ਕੀ ਦੇਖਿਆ?” ਹਿਜ਼ਕੀਯਾਹ ਨੇ ਕਿਹਾ, “ਉਨ੍ਹਾਂ ਨੇ ਮੇਰੇ ਮਹਿਲ ਵਿੱਚ ਸਭ ਕੁਝ ਦੇਖਿਆ। ਮੇਰੇ ਖਜ਼ਾਨਿਆਂ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਮੈਂ ਉਨ੍ਹਾਂ ਨੂੰ ਨਹੀਂ ਦਿਖਾਇਆ।”

16ਤਦ ਯਸ਼ਾਯਾਹ ਨੇ ਹਿਜ਼ਕੀਯਾਹ ਨੂੰ ਆਖਿਆ, “ਯਾਹਵੇਹ ਦਾ ਬਚਨ ਸੁਣ:

17ਯਾਹਵੇਹ ਆਖਦਾ ਹੈ, ਉਹ ਸਮਾਂ ਜ਼ਰੂਰ ਆਵੇਗਾ ਜਦੋਂ ਤੇਰੇ ਮਹਿਲ ਵਿੱਚ ਹੈ ਸਭ ਕੁਝ ਅਤੇ ਜੋ ਕੁਝ ਤੇਰੇ ਪੁਰਖਿਆਂ ਨੇ ਅੱਜ ਦੇ ਦਿਨ ਤੱਕ ਇਕੱਠਾ ਕੀਤਾ ਹੋਇਆ ਹੈ, ਸਭ ਕੁਝ ਬਾਬੇਲ ਨੂੰ ਲੈ ਜਾਇਆ ਜਾਵੇਗਾ। ਕੁਝ ਵੀ ਛੱਡਿਆ ਨਹੀਂ ਜਾਵੇਗਾ।

18ਅਤੇ ਤੇਰੀ ਔਲਾਦ ਵਿੱਚੋਂ, ਤੇਰਾ ਆਪਣਾ ਮਾਸ ਅਤੇ ਲਹੂ ਜੋ ਤੇਰੇ ਲਈ ਜੰਮੇਗਾ, ਉਨ੍ਹਾਂ ਵਿੱਚੋਂ ਕਈਆਂ ਨੂੰ ਉਹ ਲੈ ਜਾਣਗੇ ਅਤੇ ਉਹ ਬਾਬੇਲ ਦੇ ਰਾਜੇ ਦੇ ਮਹਿਲ ਵਿੱਚ ਖੁਸਰੇ ਬਣਨਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.