9ਪਰ ਲੋਕਾਂ ਨੇ ਨਾ ਸੁਣੀ। ਮਨੱਸ਼ੇਹ ਨੇ ਉਹਨਾਂ ਨੂੰ ਕੁਰਾਹੇ ਪਾ ਦਿੱਤਾ, ਇਸ ਲਈ ਉਹਨਾਂ ਨੇ ਉਹਨਾਂ ਕੌਮਾਂ ਨਾਲੋਂ ਵੱਧ ਬੁਰਾਈਆਂ ਕੀਤੀਆਂ ਜਿਨ੍ਹਾਂ ਨੂੰ ਯਾਹਵੇਹ ਨੇ ਇਸਰਾਏਲੀਆਂ ਦੇ ਸਾਹਮਣੇ ਤਬਾਹ ਕੀਤਾ ਸੀ।
10ਯਾਹਵੇਹ ਨੇ ਆਪਣੇ ਸੇਵਕਾਂ ਨਬੀਆਂ ਰਾਹੀਂ ਕਿਹਾ:
11“ਯਹੂਦਾਹ ਦੇ ਰਾਜੇ ਮਨੱਸ਼ੇਹ ਨੇ ਇਹ ਘਿਣਾਉਣੇ ਪਾਪ ਕੀਤੇ ਹਨ। ਉਸ ਨੇ ਅਮੋਰੀਆਂ ਨਾਲੋਂ ਵੀ ਵੱਧ ਬੁਰਿਆਈ ਕੀਤੀ ਹੈ ਜੋ ਉਸ ਤੋਂ ਪਹਿਲਾਂ ਸਨ ਅਤੇ ਯਹੂਦਾਹ ਨੂੰ ਆਪਣੀਆਂ ਮੂਰਤੀਆਂ ਨਾਲ ਪਾਪ ਵੱਲ ਲੈ ਗਿਆ।
12ਇਸ ਲਈ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ਮੈਂ ਯੇਰੂਸ਼ਲੇਮ ਅਤੇ ਯਹੂਦਾਹ ਉੱਤੇ ਅਜਿਹੀ ਬਿਪਤਾ ਲਿਆਉਣ ਵਾਲਾ ਹਾਂ ਕਿ ਹਰ ਕੋਈ ਸੁਣਨ ਵਾਲੇ ਦੇ ਕੰਨ ਕੰਬ ਜਾਣਗੇ।
13ਮੈਂ ਯੇਰੂਸ਼ਲੇਮ ਉੱਪਰ ਉਹ ਮਾਪਕ ਲਕੀਰ ਖਿੱਚਾਗਾਂ ਜੋ ਸਾਮਰਿਯਾ ਦੇ ਖਿਲਾਫ਼ ਵਰਤੀ ਸੀ ਅਤੇ ਉਹ ਸਾਹਲ ਜੋ ਮੈਨ ਅਹਾਬ ਦੇ ਘਰ ਦੇ ਵਿਰੁੱਧ ਵਰਤੀ ਸੀ। ਮੈਂ ਯੇਰੂਸ਼ਲੇਮ ਨੂੰ ਪਲਟ ਦੇਵਾਂਗਾ ਜਿਵੇਂ ਕੋਈ ਵਿਅਕਤੀ ਭਾਂਡਾ ਪੁੰਝਕੇ ਇਸਨੂੰ ਮੂਧਾ ਮਾਰ ਦਿੰਦਾ ਹੈ।