11“ਯਹੂਦਾਹ ਦੇ ਰਾਜੇ ਮਨੱਸ਼ੇਹ ਨੇ ਇਹ ਘਿਣਾਉਣੇ ਪਾਪ ਕੀਤੇ ਹਨ। ਉਸ ਨੇ ਅਮੋਰੀਆਂ ਨਾਲੋਂ ਵੀ ਵੱਧ ਬੁਰਿਆਈ ਕੀਤੀ ਹੈ ਜੋ ਉਸ ਤੋਂ ਪਹਿਲਾਂ ਸਨ ਅਤੇ ਯਹੂਦਾਹ ਨੂੰ ਆਪਣੀਆਂ ਮੂਰਤੀਆਂ ਨਾਲ ਪਾਪ ਵੱਲ ਲੈ ਗਿਆ।
12ਇਸ ਲਈ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ਮੈਂ ਯੇਰੂਸ਼ਲੇਮ ਅਤੇ ਯਹੂਦਾਹ ਉੱਤੇ ਅਜਿਹੀ ਬਿਪਤਾ ਲਿਆਉਣ ਵਾਲਾ ਹਾਂ ਕਿ ਹਰ ਕੋਈ ਸੁਣਨ ਵਾਲੇ ਦੇ ਕੰਨ ਕੰਬ ਜਾਣਗੇ।
13ਮੈਂ ਯੇਰੂਸ਼ਲੇਮ ਉੱਪਰ ਉਹ ਮਾਪਕ ਲਕੀਰ ਖਿੱਚਾਗਾਂ ਜੋ ਸਾਮਰਿਯਾ ਦੇ ਖਿਲਾਫ਼ ਵਰਤੀ ਸੀ ਅਤੇ ਉਹ ਸਾਹਲ ਜੋ ਮੈਨ ਅਹਾਬ ਦੇ ਘਰ ਦੇ ਵਿਰੁੱਧ ਵਰਤੀ ਸੀ। ਮੈਂ ਯੇਰੂਸ਼ਲੇਮ ਨੂੰ ਪਲਟ ਦੇਵਾਂਗਾ ਜਿਵੇਂ ਕੋਈ ਵਿਅਕਤੀ ਭਾਂਡਾ ਪੁੰਝਕੇ ਇਸਨੂੰ ਮੂਧਾ ਮਾਰ ਦਿੰਦਾ ਹੈ।
14ਮੈਂ ਆਪਣੀ ਵਿਰਾਸਤ ਦੇ ਬਚਿਆਂ ਖੁਚਿਆਂ ਛੱਡ ਦਿਆਂਗਾ ਅਤੇ ਉਹਨਾਂ ਨੂੰ ਦੁਸ਼ਮਣਾਂ ਦੇ ਹੱਥਾਂ ਵਿੱਚ ਦੇ ਦਿਆਂਗਾ। ਉਹ ਆਪਣੇ ਸਾਰੇ ਦੁਸ਼ਮਣਾਂ ਦੁਆਰਾ ਲੁੱਟੇ ਅਤੇ ਖਦੇੜੇ ਜਾਣਗੇ;
15ਉਹਨਾਂ ਨੇ ਮੇਰੀ ਨਿਗਾਹ ਵਿੱਚ ਬੁਰਿਆਈ ਕੀਤੀ ਹੈ ਅਤੇ ਉਹਨਾਂ ਦੇ ਪੁਰਖਿਆਂ ਦੇ ਮਿਸਰ ਵਿੱਚੋਂ ਨਿਕਲਣ ਦੇ ਦਿਨ ਤੋਂ ਅੱਜ ਦੇ ਦਿਨ ਤੱਕ ਮੇਰਾ ਕ੍ਰੋਧ ਭੜਕਾਉਣ ਵਾਲੇ ਬਣੇ।”