2 ਰਾਜਿਆਂ 21

ਉਹਨਾਂ ਨੇ ਮੇਰੀ ਨਿਗਾਹ ਵਿੱਚ ਬੁਰਿਆਈ ਕੀਤੀ ਹੈ ਅਤੇ ਉਹਨਾਂ ਦੇ ਪੁਰਖਿਆਂ ਦੇ ਮਿਸਰ ਵਿੱਚੋਂ ਨਿਕਲਣ ਦੇ ਦਿਨ ਤੋਂ ਅੱਜ ਦੇ ਦਿਨ ਤੱਕ ਮੇਰਾ ਕ੍ਰੋਧ ਭੜਕਾਉਣ ਵਾਲੇ ਬਣੇ।”

2 Kings 21:15 (UKJV) Because they have done that which was evil in my sight, and have provoked me to anger, since the day their fathers came forth out of Egypt, even unto this day.

13ਮੈਂ ਯੇਰੂਸ਼ਲੇਮ ਉੱਪਰ ਉਹ ਮਾਪਕ ਲਕੀਰ ਖਿੱਚਾਗਾਂ ਜੋ ਸਾਮਰਿਯਾ ਦੇ ਖਿਲਾਫ਼ ਵਰਤੀ ਸੀ ਅਤੇ ਉਹ ਸਾਹਲ ਜੋ ਮੈਨ ਅਹਾਬ ਦੇ ਘਰ ਦੇ ਵਿਰੁੱਧ ਵਰਤੀ ਸੀ। ਮੈਂ ਯੇਰੂਸ਼ਲੇਮ ਨੂੰ ਪਲਟ ਦੇਵਾਂਗਾ ਜਿਵੇਂ ਕੋਈ ਵਿਅਕਤੀ ਭਾਂਡਾ ਪੁੰਝਕੇ ਇਸਨੂੰ ਮੂਧਾ ਮਾਰ ਦਿੰਦਾ ਹੈ।

14ਮੈਂ ਆਪਣੀ ਵਿਰਾਸਤ ਦੇ ਬਚਿਆਂ ਖੁਚਿਆਂ ਛੱਡ ਦਿਆਂਗਾ ਅਤੇ ਉਹਨਾਂ ਨੂੰ ਦੁਸ਼ਮਣਾਂ ਦੇ ਹੱਥਾਂ ਵਿੱਚ ਦੇ ਦਿਆਂਗਾ। ਉਹ ਆਪਣੇ ਸਾਰੇ ਦੁਸ਼ਮਣਾਂ ਦੁਆਰਾ ਲੁੱਟੇ ਅਤੇ ਖਦੇੜੇ ਜਾਣਗੇ;

15ਉਹਨਾਂ ਨੇ ਮੇਰੀ ਨਿਗਾਹ ਵਿੱਚ ਬੁਰਿਆਈ ਕੀਤੀ ਹੈ ਅਤੇ ਉਹਨਾਂ ਦੇ ਪੁਰਖਿਆਂ ਦੇ ਮਿਸਰ ਵਿੱਚੋਂ ਨਿਕਲਣ ਦੇ ਦਿਨ ਤੋਂ ਅੱਜ ਦੇ ਦਿਨ ਤੱਕ ਮੇਰਾ ਕ੍ਰੋਧ ਭੜਕਾਉਣ ਵਾਲੇ ਬਣੇ।”

16ਇਸ ਤੋਂ ਇਲਾਵਾ, ਮਨੱਸ਼ੇਹ ਨੇ ਵੀ ਇੰਨਾ ਨਿਰਦੋਸ਼ ਖੂਨ ਵਹਾਇਆ ਕਿ ਉਸਨੇ ਯੇਰੂਸ਼ਲੇਮ ਨੂੰ ਸਿਰੇ ਤੋਂ ਲੈ ਕੇ ਅੰਤ ਤੱਕ ਭਰ ਦਿੱਤਾ। ਉਸ ਪਾਪ ਤੋਂ ਇਲਾਵਾ ਜੋ ਉਸਨੇ ਯਹੂਦਾਹ ਨੂੰ ਕਰਾਇਆ ਸੀ, ਤਾਂ ਜੋ ਉਹਨਾਂ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਕੀਤਾ।

17ਜਿੱਥੋਂ ਤੱਕ ਮਨੱਸ਼ੇਹ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਉਸ ਦੇ ਪਾਪ ਸਮੇਤ, ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਕਿਤਾਬ ਵਿੱਚ ਲਿਖੇ ਹੋਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.