2 ਰਾਜਿਆਂ 21

ਇਸ ਤੋਂ ਇਲਾਵਾ, ਮਨੱਸ਼ੇਹ ਨੇ ਵੀ ਇੰਨਾ ਨਿਰਦੋਸ਼ ਖੂਨ ਵਹਾਇਆ ਕਿ ਉਸਨੇ ਯੇਰੂਸ਼ਲੇਮ ਨੂੰ ਸਿਰੇ ਤੋਂ ਲੈ ਕੇ ਅੰਤ ਤੱਕ ਭਰ ਦਿੱਤਾ। ਉਸ ਪਾਪ ਤੋਂ ਇਲਾਵਾ ਜੋ ਉਸਨੇ ਯਹੂਦਾਹ ਨੂੰ ਕਰਾਇਆ ਸੀ, ਤਾਂ ਜੋ ਉਹਨਾਂ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਕੀਤਾ।

2 Kings 21:16 (UKJV) Moreover Manasseh shed innocent blood very much, till he had filled Jerusalem from one end to another; beside his sin wherewith he made Judah to sin, in doing that which was evil in the sight of the LORD.

14ਮੈਂ ਆਪਣੀ ਵਿਰਾਸਤ ਦੇ ਬਚਿਆਂ ਖੁਚਿਆਂ ਛੱਡ ਦਿਆਂਗਾ ਅਤੇ ਉਹਨਾਂ ਨੂੰ ਦੁਸ਼ਮਣਾਂ ਦੇ ਹੱਥਾਂ ਵਿੱਚ ਦੇ ਦਿਆਂਗਾ। ਉਹ ਆਪਣੇ ਸਾਰੇ ਦੁਸ਼ਮਣਾਂ ਦੁਆਰਾ ਲੁੱਟੇ ਅਤੇ ਖਦੇੜੇ ਜਾਣਗੇ;

15ਉਹਨਾਂ ਨੇ ਮੇਰੀ ਨਿਗਾਹ ਵਿੱਚ ਬੁਰਿਆਈ ਕੀਤੀ ਹੈ ਅਤੇ ਉਹਨਾਂ ਦੇ ਪੁਰਖਿਆਂ ਦੇ ਮਿਸਰ ਵਿੱਚੋਂ ਨਿਕਲਣ ਦੇ ਦਿਨ ਤੋਂ ਅੱਜ ਦੇ ਦਿਨ ਤੱਕ ਮੇਰਾ ਕ੍ਰੋਧ ਭੜਕਾਉਣ ਵਾਲੇ ਬਣੇ।”

16ਇਸ ਤੋਂ ਇਲਾਵਾ, ਮਨੱਸ਼ੇਹ ਨੇ ਵੀ ਇੰਨਾ ਨਿਰਦੋਸ਼ ਖੂਨ ਵਹਾਇਆ ਕਿ ਉਸਨੇ ਯੇਰੂਸ਼ਲੇਮ ਨੂੰ ਸਿਰੇ ਤੋਂ ਲੈ ਕੇ ਅੰਤ ਤੱਕ ਭਰ ਦਿੱਤਾ। ਉਸ ਪਾਪ ਤੋਂ ਇਲਾਵਾ ਜੋ ਉਸਨੇ ਯਹੂਦਾਹ ਨੂੰ ਕਰਾਇਆ ਸੀ, ਤਾਂ ਜੋ ਉਹਨਾਂ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਕੀਤਾ।

17ਜਿੱਥੋਂ ਤੱਕ ਮਨੱਸ਼ੇਹ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਉਸ ਦੇ ਪਾਪ ਸਮੇਤ, ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਕਿਤਾਬ ਵਿੱਚ ਲਿਖੇ ਹੋਏ ਹਨ।

18ਮਨੱਸ਼ੇਹ ਨੇ ਆਪਣੇ ਪੁਰਖਿਆਂ ਨਾਲ ਆਰਾਮ ਕੀਤਾ ਅਤੇ ਉਸਨੂੰ ਉਸਦੇ ਮਹਿਲ ਦੇ ਬਾਗ, ਉਜ਼ਾ ਦੇ ਬਾਗ ਵਿੱਚ ਦਫ਼ਨਾਇਆ ਗਿਆ ਅਤੇ ਉਸਦਾ ਪੁੱਤਰ ਆਮੋਨ ਉਸਦੇ ਬਾਅਦ ਪਾਤਸ਼ਾਹ ਬਣਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.