15ਉਹਨਾਂ ਨੇ ਮੇਰੀ ਨਿਗਾਹ ਵਿੱਚ ਬੁਰਿਆਈ ਕੀਤੀ ਹੈ ਅਤੇ ਉਹਨਾਂ ਦੇ ਪੁਰਖਿਆਂ ਦੇ ਮਿਸਰ ਵਿੱਚੋਂ ਨਿਕਲਣ ਦੇ ਦਿਨ ਤੋਂ ਅੱਜ ਦੇ ਦਿਨ ਤੱਕ ਮੇਰਾ ਕ੍ਰੋਧ ਭੜਕਾਉਣ ਵਾਲੇ ਬਣੇ।”
16ਇਸ ਤੋਂ ਇਲਾਵਾ, ਮਨੱਸ਼ੇਹ ਨੇ ਵੀ ਇੰਨਾ ਨਿਰਦੋਸ਼ ਖੂਨ ਵਹਾਇਆ ਕਿ ਉਸਨੇ ਯੇਰੂਸ਼ਲੇਮ ਨੂੰ ਸਿਰੇ ਤੋਂ ਲੈ ਕੇ ਅੰਤ ਤੱਕ ਭਰ ਦਿੱਤਾ। ਉਸ ਪਾਪ ਤੋਂ ਇਲਾਵਾ ਜੋ ਉਸਨੇ ਯਹੂਦਾਹ ਨੂੰ ਕਰਾਇਆ ਸੀ, ਤਾਂ ਜੋ ਉਹਨਾਂ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਕੀਤਾ।
17ਜਿੱਥੋਂ ਤੱਕ ਮਨੱਸ਼ੇਹ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਉਸ ਦੇ ਪਾਪ ਸਮੇਤ, ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਕਿਤਾਬ ਵਿੱਚ ਲਿਖੇ ਹੋਏ ਹਨ।
18ਮਨੱਸ਼ੇਹ ਨੇ ਆਪਣੇ ਪੁਰਖਿਆਂ ਨਾਲ ਆਰਾਮ ਕੀਤਾ ਅਤੇ ਉਸਨੂੰ ਉਸਦੇ ਮਹਿਲ ਦੇ ਬਾਗ, ਉਜ਼ਾ ਦੇ ਬਾਗ ਵਿੱਚ ਦਫ਼ਨਾਇਆ ਗਿਆ ਅਤੇ ਉਸਦਾ ਪੁੱਤਰ ਆਮੋਨ ਉਸਦੇ ਬਾਅਦ ਪਾਤਸ਼ਾਹ ਬਣਿਆ।
19ਆਮੋਨ ਬਾਈਆਂ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਦੋ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਮੇਸ਼ੂਲੇਮੇਥ ਸੀ ਜੋ ਹਰੂਜ਼ ਦੀ ਧੀ ਸੀ। ਉਹ ਜੋਤਬਾਹ ਤੋਂ ਸੀ।