2 ਰਾਜਿਆਂ 21

ਮਨੱਸ਼ੇਹ ਨੇ ਆਪਣੇ ਪੁਰਖਿਆਂ ਨਾਲ ਆਰਾਮ ਕੀਤਾ ਅਤੇ ਉਸਨੂੰ ਉਸਦੇ ਮਹਿਲ ਦੇ ਬਾਗ, ਉਜ਼ਾ ਦੇ ਬਾਗ ਵਿੱਚ ਦਫ਼ਨਾਇਆ ਗਿਆ ਅਤੇ ਉਸਦਾ ਪੁੱਤਰ ਆਮੋਨ ਉਸਦੇ ਬਾਅਦ ਪਾਤਸ਼ਾਹ ਬਣਿਆ।

2 Kings 21:18 (UKJV) And Manasseh slept with his fathers, and was buried in the garden of his own house, in the garden of Uzza: and Amon his son reigned in his position.

16ਇਸ ਤੋਂ ਇਲਾਵਾ, ਮਨੱਸ਼ੇਹ ਨੇ ਵੀ ਇੰਨਾ ਨਿਰਦੋਸ਼ ਖੂਨ ਵਹਾਇਆ ਕਿ ਉਸਨੇ ਯੇਰੂਸ਼ਲੇਮ ਨੂੰ ਸਿਰੇ ਤੋਂ ਲੈ ਕੇ ਅੰਤ ਤੱਕ ਭਰ ਦਿੱਤਾ। ਉਸ ਪਾਪ ਤੋਂ ਇਲਾਵਾ ਜੋ ਉਸਨੇ ਯਹੂਦਾਹ ਨੂੰ ਕਰਾਇਆ ਸੀ, ਤਾਂ ਜੋ ਉਹਨਾਂ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਕੀਤਾ।

17ਜਿੱਥੋਂ ਤੱਕ ਮਨੱਸ਼ੇਹ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਉਸ ਦੇ ਪਾਪ ਸਮੇਤ, ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਕਿਤਾਬ ਵਿੱਚ ਲਿਖੇ ਹੋਏ ਹਨ।

18ਮਨੱਸ਼ੇਹ ਨੇ ਆਪਣੇ ਪੁਰਖਿਆਂ ਨਾਲ ਆਰਾਮ ਕੀਤਾ ਅਤੇ ਉਸਨੂੰ ਉਸਦੇ ਮਹਿਲ ਦੇ ਬਾਗ, ਉਜ਼ਾ ਦੇ ਬਾਗ ਵਿੱਚ ਦਫ਼ਨਾਇਆ ਗਿਆ ਅਤੇ ਉਸਦਾ ਪੁੱਤਰ ਆਮੋਨ ਉਸਦੇ ਬਾਅਦ ਪਾਤਸ਼ਾਹ ਬਣਿਆ।

19ਆਮੋਨ ਬਾਈਆਂ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਦੋ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਮੇਸ਼ੂਲੇਮੇਥ ਸੀ ਜੋ ਹਰੂਜ਼ ਦੀ ਧੀ ਸੀ। ਉਹ ਜੋਤਬਾਹ ਤੋਂ ਸੀ।

20ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ, ਜਿਵੇਂ ਉਸਦੇ ਪਿਤਾ ਮਨੱਸ਼ੇਹ ਨੇ ਕੀਤੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.