18ਮਨੱਸ਼ੇਹ ਨੇ ਆਪਣੇ ਪੁਰਖਿਆਂ ਨਾਲ ਆਰਾਮ ਕੀਤਾ ਅਤੇ ਉਸਨੂੰ ਉਸਦੇ ਮਹਿਲ ਦੇ ਬਾਗ, ਉਜ਼ਾ ਦੇ ਬਾਗ ਵਿੱਚ ਦਫ਼ਨਾਇਆ ਗਿਆ ਅਤੇ ਉਸਦਾ ਪੁੱਤਰ ਆਮੋਨ ਉਸਦੇ ਬਾਅਦ ਪਾਤਸ਼ਾਹ ਬਣਿਆ।
19ਆਮੋਨ ਬਾਈਆਂ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਦੋ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਮੇਸ਼ੂਲੇਮੇਥ ਸੀ ਜੋ ਹਰੂਜ਼ ਦੀ ਧੀ ਸੀ। ਉਹ ਜੋਤਬਾਹ ਤੋਂ ਸੀ।
20ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ, ਜਿਵੇਂ ਉਸਦੇ ਪਿਤਾ ਮਨੱਸ਼ੇਹ ਨੇ ਕੀਤੀ ਸੀ।
21ਉਸਨੇ ਆਪਣੇ ਪਿਤਾ ਦੇ ਤਰੀਕਿਆਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ, ਉਹਨਾਂ ਮੂਰਤੀਆਂ ਦੀ ਪੂਜਾ ਕੀਤੀ ਜਿਨ੍ਹਾਂ ਦੀ ਉਸਦੇ ਪਿਤਾ ਨੇ ਪੂਜਾ ਕੀਤੀ ਸੀ, ਅਤੇ ਉਹਨਾਂ ਨੂੰ ਮੱਥਾ ਟੇਕਿਆ।
22ਉਸਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ, ਯਾਹਵੇਹ ਨੂੰ ਛੱਡ ਦਿੱਤਾ ਅਤੇ ਉਸਦਾ ਆਗਿਆਕਾਰੀ ਵਿੱਚ ਨਹੀਂ ਰਿਹਾ।