2 ਰਾਜਿਆਂ 23

ਇਸ ਤੋਂ ਇਲਾਵਾ, ਯੋਸ਼ੀਯਾਹ ਨੇ ਮਾਧਿਅਮ ਅਤੇ ਜਾਦੂਗਰਾਂ, ਘਰੇਲੂ ਦੇਵਤਿਆਂ, ਮੂਰਤੀਆਂ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਦੇਖੇ ਗਏ ਹੋਰ ਸਾਰੀਆਂ ਘਿਣਾਉਣੀਆਂ ਚੀਜ਼ਾਂ ਨੂੰ ਹਟਾ ਦਿੱਤਾ। ਇਹ ਉਸਨੇ ਕਿਤਾਬ ਵਿੱਚ ਲਿਖੀ ਹੋਈ ਬਿਵਸਥਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੀਤਾ ਸੀ ਜੋ ਹਿਲਕੀਯਾਹ ਜਾਜਕ ਨੇ ਯਾਹਵੇਹ ਦੇ ਭਵਨ ਵਿੱਚ ਖੋਜਿਆ ਸੀ।

2 Kings 23:24 (UKJV) Moreover the workers with familiar spirits, and the wizards, and the images, and the idols, and all the abominations that were spied in the land of Judah and in Jerusalem, did Josiah put away, that he might perform the words of the law which were written in the book that Hilkiah the priest found in the house of the LORD.

22ਨਾ ਤਾਂ ਇਸਰਾਏਲ ਦੀ ਅਗਵਾਈ ਕਰਨ ਵਾਲੇ ਨਿਆਂਈਆਂ ਦੇ ਦਿਨਾਂ ਵਿੱਚ ਅਤੇ ਨਾ ਹੀ ਇਸਰਾਏਲ ਦੇ ਰਾਜਿਆਂ ਅਤੇ ਯਹੂਦਾਹ ਦੇ ਰਾਜਿਆਂ ਦੇ ਦਿਨਾਂ ਵਿੱਚ ਅਜਿਹਾ ਪਸਾਹ ਮਨਾਇਆ ਗਿਆ ਸੀ।

23ਪਰ ਰਾਜਾ ਯੋਸ਼ੀਯਾਹ ਦੇ ਅਠਾਰਵੇਂ ਸਾਲ ਵਿੱਚ, ਇਹ ਪਸਾਹ ਯੇਰੂਸ਼ਲੇਮ ਵਿੱਚ ਯਾਹਵੇਹ ਲਈ ਮਨਾਇਆ ਗਿਆ ਸੀ।

24ਇਸ ਤੋਂ ਇਲਾਵਾ, ਯੋਸ਼ੀਯਾਹ ਨੇ ਮਾਧਿਅਮ ਅਤੇ ਜਾਦੂਗਰਾਂ, ਘਰੇਲੂ ਦੇਵਤਿਆਂ, ਮੂਰਤੀਆਂ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਦੇਖੇ ਗਏ ਹੋਰ ਸਾਰੀਆਂ ਘਿਣਾਉਣੀਆਂ ਚੀਜ਼ਾਂ ਨੂੰ ਹਟਾ ਦਿੱਤਾ। ਇਹ ਉਸਨੇ ਕਿਤਾਬ ਵਿੱਚ ਲਿਖੀ ਹੋਈ ਬਿਵਸਥਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੀਤਾ ਸੀ ਜੋ ਹਿਲਕੀਯਾਹ ਜਾਜਕ ਨੇ ਯਾਹਵੇਹ ਦੇ ਭਵਨ ਵਿੱਚ ਖੋਜਿਆ ਸੀ।

25ਨਾ ਤਾਂ ਯੋਸ਼ੀਯਾਹ ਤੋਂ ਪਹਿਲਾਂ ਅਤੇ ਨਾ ਹੀ ਬਾਅਦ ਵਿੱਚ ਉਸ ਵਰਗਾ ਕੋਈ ਰਾਜਾ ਸੀ ਜਿਸ ਨੇ ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਜਾਨ ਅਤੇ ਆਪਣੀ ਪੂਰੀ ਤਾਕਤ ਨਾਲ, ਮੋਸ਼ੇਹ ਦੇ ਸਾਰੇ ਕਾਨੂੰਨ ਦੇ ਅਨੁਸਾਰ ਯਾਹਵੇਹ ਵੱਲ ਮੁੜਿਆ ਸੀ।

26ਤਾਂ ਵੀ ਮਨੱਸ਼ੇਹ ਦਿਆਂ ਭੜਕਾਉਣ ਵਾਲਿਆਂ ਕੰਮਾਂ ਦੇ ਕਾਰਨ ਜਿਨ੍ਹਾਂ ਤੋਂ ਉਸ ਨੇ ਯਾਹਵੇਹ ਦੇ ਗੁੱਸੇ ਨੂੰ ਭੜਕਾਇਆ ਸੀ ਯਾਹਵੇਹ ਆਪਣੇ ਡਾਢੇ ਕ੍ਰੋਧ ਤੋਂ ਜਿਸ ਦੇ ਨਾਲ ਉਸ ਦਾ ਗੁੱਸਾ ਯਹੂਦਾਹ ਤੇ ਭੜਕਿਆ ਸੀ ਨਾ ਮੁੜਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.