20ਯੋਸ਼ੀਯਾਹ ਨੇ ਉਹਨਾਂ ਉੱਚੀਆਂ ਥਾਵਾਂ ਦੇ ਸਾਰੇ ਜਾਜਕਾਂ ਨੂੰ ਜਗਵੇਦੀਆਂ ਉੱਤੇ ਵੱਢ ਸੁੱਟਿਆ ਅਤੇ ਉਹਨਾਂ ਉੱਤੇ ਮਨੁੱਖੀ ਹੱਡੀਆਂ ਨੂੰ ਸਾੜ ਦਿੱਤਾ। ਫਿਰ ਉਹ ਯੇਰੂਸ਼ਲੇਮ ਵਾਪਸ ਚਲਾ ਗਿਆ।
21ਰਾਜੇ ਨੇ ਸਾਰੇ ਲੋਕਾਂ ਨੂੰ ਇਹ ਹੁਕਮ ਦਿੱਤਾ, “ਆਪਣੇ ਪਰਮੇਸ਼ਵਰ ਦੇ ਲਈ ਪਸਾਹ ਦਾ ਤਿਉਹਾਰ ਮਨਾਓ, ਜਿਵੇਂ ਕਿ ਨੇਮ ਦੀ ਇਸ ਪੋਥੀ ਵਿੱਚ ਲਿਖਿਆ ਹੋਇਆ ਹੈ।”
22ਨਾ ਤਾਂ ਇਸਰਾਏਲ ਦੀ ਅਗਵਾਈ ਕਰਨ ਵਾਲੇ ਨਿਆਂਈਆਂ ਦੇ ਦਿਨਾਂ ਵਿੱਚ ਅਤੇ ਨਾ ਹੀ ਇਸਰਾਏਲ ਦੇ ਰਾਜਿਆਂ ਅਤੇ ਯਹੂਦਾਹ ਦੇ ਰਾਜਿਆਂ ਦੇ ਦਿਨਾਂ ਵਿੱਚ ਅਜਿਹਾ ਪਸਾਹ ਮਨਾਇਆ ਗਿਆ ਸੀ।
23ਪਰ ਰਾਜਾ ਯੋਸ਼ੀਯਾਹ ਦੇ ਅਠਾਰਵੇਂ ਸਾਲ ਵਿੱਚ, ਇਹ ਪਸਾਹ ਯੇਰੂਸ਼ਲੇਮ ਵਿੱਚ ਯਾਹਵੇਹ ਲਈ ਮਨਾਇਆ ਗਿਆ ਸੀ।
24ਇਸ ਤੋਂ ਇਲਾਵਾ, ਯੋਸ਼ੀਯਾਹ ਨੇ ਮਾਧਿਅਮ ਅਤੇ ਜਾਦੂਗਰਾਂ, ਘਰੇਲੂ ਦੇਵਤਿਆਂ, ਮੂਰਤੀਆਂ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਦੇਖੇ ਗਏ ਹੋਰ ਸਾਰੀਆਂ ਘਿਣਾਉਣੀਆਂ ਚੀਜ਼ਾਂ ਨੂੰ ਹਟਾ ਦਿੱਤਾ। ਇਹ ਉਸਨੇ ਕਿਤਾਬ ਵਿੱਚ ਲਿਖੀ ਹੋਈ ਬਿਵਸਥਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੀਤਾ ਸੀ ਜੋ ਹਿਲਕੀਯਾਹ ਜਾਜਕ ਨੇ ਯਾਹਵੇਹ ਦੇ ਭਵਨ ਵਿੱਚ ਖੋਜਿਆ ਸੀ।