9ਉਸਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਕੀਤਾ, ਜਿਵੇਂ ਉਸਦੇ ਪਿਤਾ ਨੇ ਕੀਤਾ ਸੀ।
10ਉਸ ਵੇਲੇ ਬਾਬੇਲ ਦੇ ਰਾਜੇ ਨਬੂਕਦਨੇਜ਼ਰ ਦੇ ਅਫ਼ਸਰਾਂ ਨੇ ਯੇਰੂਸ਼ਲੇਮ ਉੱਤੇ ਚੜ੍ਹਾਈ ਕੀਤੀ ਅਤੇ ਉਸ ਨੂੰ ਘੇਰਾ ਪਾ ਲਿਆ,
11ਅਤੇ ਨਬੂਕਦਨੇਜ਼ਰ ਆਪ ਉਸ ਸ਼ਹਿਰ ਵਿੱਚ ਆਇਆ ਜਦੋਂ ਉਹ ਦੇ ਅਫ਼ਸਰ ਉਸ ਨੂੰ ਘੇਰਾ ਪਾ ਰਹੇ ਸਨ।
12ਤਦ ਯਹੂਦਾਹ ਦੇ ਰਾਜੇ ਯਹੋਯਾਕੀਨ, ਉਸਦੀ ਮਾਤਾ, ਉਸਦੇ ਸੇਵਾਦਾਰ, ਉਸ ਦੇ ਅਹਿਲਕਾਰ ਅਤੇ ਉਸਦੇ ਅਧਿਕਾਰੀਆਂ ਨੇ ਬਾਬੇਲ ਦੇ ਰਾਜੇ ਨਬੂਕਦਨੇਜ਼ਰ ਨੂੰ ਸਮਰਪਣ ਕਰ ਦਿੱਤਾ। ਬਾਬੇਲ ਦੇ ਰਾਜੇ ਦੇ ਰਾਜ ਦੇ ਅੱਠਵੇਂ ਸਾਲ ਵਿੱਚ, ਉਸਨੇ ਯਹੋਯਾਕੀਨ ਨੂੰ ਕੈਦੀ ਬਣਾ ਲਿਆ।
13ਜਿਵੇਂ ਕਿ ਯਾਹਵੇਹ ਨੇ ਐਲਾਨ ਕੀਤਾ ਸੀ, ਨਬੂਕਦਨੇਜ਼ਰ ਨੇ ਯਾਹਵੇਹ ਦੇ ਮੰਦਰ ਅਤੇ ਸ਼ਾਹੀ ਮਹਿਲ ਵਿੱਚੋਂ ਖ਼ਜ਼ਾਨੇ ਨੂੰ ਹਟਾ ਦਿੱਤਾ ਅਤੇ ਸੋਨੇ ਦੀਆਂ ਵਸਤੂਆਂ ਨੂੰ ਕੱਟ ਦਿੱਤਾ ਜੋ ਇਸਰਾਏਲ ਦੇ ਰਾਜਾ ਸ਼ਲੋਮੋਨ ਨੇ ਯਾਹਵੇਹ ਦੇ ਮੰਦਰ ਲਈ ਬਣਾਏ ਸਨ।