2 ਰਾਜਿਆਂ 24

ਤਦ ਯਹੂਦਾਹ ਦੇ ਰਾਜੇ ਯਹੋਯਾਕੀਨ, ਉਸਦੀ ਮਾਤਾ, ਉਸਦੇ ਸੇਵਾਦਾਰ, ਉਸ ਦੇ ਅਹਿਲਕਾਰ ਅਤੇ ਉਸਦੇ ਅਧਿਕਾਰੀਆਂ ਨੇ ਬਾਬੇਲ ਦੇ ਰਾਜੇ ਨਬੂਕਦਨੇਜ਼ਰ ਨੂੰ ਸਮਰਪਣ ਕਰ ਦਿੱਤਾ। ਬਾਬੇਲ ਦੇ ਰਾਜੇ ਦੇ ਰਾਜ ਦੇ ਅੱਠਵੇਂ ਸਾਲ ਵਿੱਚ, ਉਸਨੇ ਯਹੋਯਾਕੀਨ ਨੂੰ ਕੈਦੀ ਬਣਾ ਲਿਆ।

2 Kings 24:12 (UKJV) And Jehoiachin the king of Judah went out to the king of Babylon, he, and his mother, and his servants, and his princes, and his officers: and the king of Babylon took him in the eighth year of his reign.

10ਉਸ ਵੇਲੇ ਬਾਬੇਲ ਦੇ ਰਾਜੇ ਨਬੂਕਦਨੇਜ਼ਰ ਦੇ ਅਫ਼ਸਰਾਂ ਨੇ ਯੇਰੂਸ਼ਲੇਮ ਉੱਤੇ ਚੜ੍ਹਾਈ ਕੀਤੀ ਅਤੇ ਉਸ ਨੂੰ ਘੇਰਾ ਪਾ ਲਿਆ,

11ਅਤੇ ਨਬੂਕਦਨੇਜ਼ਰ ਆਪ ਉਸ ਸ਼ਹਿਰ ਵਿੱਚ ਆਇਆ ਜਦੋਂ ਉਹ ਦੇ ਅਫ਼ਸਰ ਉਸ ਨੂੰ ਘੇਰਾ ਪਾ ਰਹੇ ਸਨ।

12ਤਦ ਯਹੂਦਾਹ ਦੇ ਰਾਜੇ ਯਹੋਯਾਕੀਨ, ਉਸਦੀ ਮਾਤਾ, ਉਸਦੇ ਸੇਵਾਦਾਰ, ਉਸ ਦੇ ਅਹਿਲਕਾਰ ਅਤੇ ਉਸਦੇ ਅਧਿਕਾਰੀਆਂ ਨੇ ਬਾਬੇਲ ਦੇ ਰਾਜੇ ਨਬੂਕਦਨੇਜ਼ਰ ਨੂੰ ਸਮਰਪਣ ਕਰ ਦਿੱਤਾ। ਬਾਬੇਲ ਦੇ ਰਾਜੇ ਦੇ ਰਾਜ ਦੇ ਅੱਠਵੇਂ ਸਾਲ ਵਿੱਚ, ਉਸਨੇ ਯਹੋਯਾਕੀਨ ਨੂੰ ਕੈਦੀ ਬਣਾ ਲਿਆ।

13ਜਿਵੇਂ ਕਿ ਯਾਹਵੇਹ ਨੇ ਐਲਾਨ ਕੀਤਾ ਸੀ, ਨਬੂਕਦਨੇਜ਼ਰ ਨੇ ਯਾਹਵੇਹ ਦੇ ਮੰਦਰ ਅਤੇ ਸ਼ਾਹੀ ਮਹਿਲ ਵਿੱਚੋਂ ਖ਼ਜ਼ਾਨੇ ਨੂੰ ਹਟਾ ਦਿੱਤਾ ਅਤੇ ਸੋਨੇ ਦੀਆਂ ਵਸਤੂਆਂ ਨੂੰ ਕੱਟ ਦਿੱਤਾ ਜੋ ਇਸਰਾਏਲ ਦੇ ਰਾਜਾ ਸ਼ਲੋਮੋਨ ਨੇ ਯਾਹਵੇਹ ਦੇ ਮੰਦਰ ਲਈ ਬਣਾਏ ਸਨ।

14ਉਹ ਸਾਰੇ ਯੇਰੂਸ਼ਲੇਮ ਨੂੰ ਗ਼ੁਲਾਮੀ ਵਿੱਚ ਲੈ ਗਿਆ ਅਤੇ ਸਾਰੇ ਅਧਿਕਾਰੀ, ਬਲਵੰਤ ਯੋਧਿਆਂ ਅਰਥਾਤ ਸਾਰੇ ਹੁਨਰਮੰਦ ਕਾਮੇ ਅਤੇ ਕਾਰੀਗਰ ਕੁੱਲ ਮਿਲਾ ਕੇ ਦਸ ਹਜ਼ਾਰ ਸਨ। ਸਿਰਫ ਦੇਸ਼ ਦੇ ਸਭ ਤੋਂ ਗਰੀਬ ਲੋਕ ਹੀ ਬਚੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.