11ਅਤੇ ਨਬੂਕਦਨੇਜ਼ਰ ਆਪ ਉਸ ਸ਼ਹਿਰ ਵਿੱਚ ਆਇਆ ਜਦੋਂ ਉਹ ਦੇ ਅਫ਼ਸਰ ਉਸ ਨੂੰ ਘੇਰਾ ਪਾ ਰਹੇ ਸਨ।
12ਤਦ ਯਹੂਦਾਹ ਦੇ ਰਾਜੇ ਯਹੋਯਾਕੀਨ, ਉਸਦੀ ਮਾਤਾ, ਉਸਦੇ ਸੇਵਾਦਾਰ, ਉਸ ਦੇ ਅਹਿਲਕਾਰ ਅਤੇ ਉਸਦੇ ਅਧਿਕਾਰੀਆਂ ਨੇ ਬਾਬੇਲ ਦੇ ਰਾਜੇ ਨਬੂਕਦਨੇਜ਼ਰ ਨੂੰ ਸਮਰਪਣ ਕਰ ਦਿੱਤਾ। ਬਾਬੇਲ ਦੇ ਰਾਜੇ ਦੇ ਰਾਜ ਦੇ ਅੱਠਵੇਂ ਸਾਲ ਵਿੱਚ, ਉਸਨੇ ਯਹੋਯਾਕੀਨ ਨੂੰ ਕੈਦੀ ਬਣਾ ਲਿਆ।
13ਜਿਵੇਂ ਕਿ ਯਾਹਵੇਹ ਨੇ ਐਲਾਨ ਕੀਤਾ ਸੀ, ਨਬੂਕਦਨੇਜ਼ਰ ਨੇ ਯਾਹਵੇਹ ਦੇ ਮੰਦਰ ਅਤੇ ਸ਼ਾਹੀ ਮਹਿਲ ਵਿੱਚੋਂ ਖ਼ਜ਼ਾਨੇ ਨੂੰ ਹਟਾ ਦਿੱਤਾ ਅਤੇ ਸੋਨੇ ਦੀਆਂ ਵਸਤੂਆਂ ਨੂੰ ਕੱਟ ਦਿੱਤਾ ਜੋ ਇਸਰਾਏਲ ਦੇ ਰਾਜਾ ਸ਼ਲੋਮੋਨ ਨੇ ਯਾਹਵੇਹ ਦੇ ਮੰਦਰ ਲਈ ਬਣਾਏ ਸਨ।
14ਉਹ ਸਾਰੇ ਯੇਰੂਸ਼ਲੇਮ ਨੂੰ ਗ਼ੁਲਾਮੀ ਵਿੱਚ ਲੈ ਗਿਆ ਅਤੇ ਸਾਰੇ ਅਧਿਕਾਰੀ, ਬਲਵੰਤ ਯੋਧਿਆਂ ਅਰਥਾਤ ਸਾਰੇ ਹੁਨਰਮੰਦ ਕਾਮੇ ਅਤੇ ਕਾਰੀਗਰ ਕੁੱਲ ਮਿਲਾ ਕੇ ਦਸ ਹਜ਼ਾਰ ਸਨ। ਸਿਰਫ ਦੇਸ਼ ਦੇ ਸਭ ਤੋਂ ਗਰੀਬ ਲੋਕ ਹੀ ਬਚੇ ਸਨ।
15ਨਬੂਕਦਨੇਜ਼ਰ ਯਹੋਯਾਕੀਨ ਨੂੰ ਬੰਦੀ ਬਣਾ ਕੇ ਬਾਬੇਲ ਲੈ ਗਿਆ। ਉਹ ਯੇਰੂਸ਼ਲੇਮ ਤੋਂ ਰਾਜੇ ਦੀ ਮਾਤਾ, ਉਸ ਦੀਆਂ ਪਤਨੀਆਂ, ਉਸ ਦੇ ਅਧਿਕਾਰੀਆਂ ਅਤੇ ਦੇਸ਼ ਦੇ ਪ੍ਰਮੁੱਖ ਲੋਕਾਂ ਨੂੰ ਵੀ ਬਾਬੇਲ ਲੈ ਗਿਆ।