2 ਰਾਜਿਆਂ 24

ਉਸ ਨੇ ਮੱਤਨਯਾਹ ਜੋ ਯਹੋਯਾਕੀਨ ਦੇ ਚਾਚਾ ਸੀ ਉਸਨੂੰ ਯਹੋਯਾਕੀਨ ਦੀ ਜਗ੍ਹਾ ਰਾਜਾ ਬਣਾਇਆ ਅਤੇ ਉਸ ਦਾ ਨਾਂ ਬਦਲ ਕੇ ਸਿਦਕੀਯਾਹ ਰੱਖਿਆ।

2 Kings 24:17 (UKJV) And the king of Babylon made Mattaniah his father's brother king in his position, and changed his name to Zedekiah.

15ਨਬੂਕਦਨੇਜ਼ਰ ਯਹੋਯਾਕੀਨ ਨੂੰ ਬੰਦੀ ਬਣਾ ਕੇ ਬਾਬੇਲ ਲੈ ਗਿਆ। ਉਹ ਯੇਰੂਸ਼ਲੇਮ ਤੋਂ ਰਾਜੇ ਦੀ ਮਾਤਾ, ਉਸ ਦੀਆਂ ਪਤਨੀਆਂ, ਉਸ ਦੇ ਅਧਿਕਾਰੀਆਂ ਅਤੇ ਦੇਸ਼ ਦੇ ਪ੍ਰਮੁੱਖ ਲੋਕਾਂ ਨੂੰ ਵੀ ਬਾਬੇਲ ਲੈ ਗਿਆ।

16ਬਾਬੇਲ ਦੇ ਰਾਜੇ ਨੇ ਸੱਤ ਹਜ਼ਾਰ ਲੜਾਕੂ, ਤਕੜੇ ਅਤੇ ਯੁੱਧ ਲਈ ਯੋਗ, ਅਤੇ ਇੱਕ ਹਜ਼ਾਰ ਹੁਨਰਮੰਦ ਕਾਮੇ ਅਤੇ ਕਾਰੀਗਰਾਂ ਦੀ ਪੂਰੀ ਫ਼ੌਜ ਨੂੰ ਬਾਬੇਲ ਭੇਜ ਦਿੱਤਾ।

17ਉਸ ਨੇ ਮੱਤਨਯਾਹ ਜੋ ਯਹੋਯਾਕੀਨ ਦੇ ਚਾਚਾ ਸੀ ਉਸਨੂੰ ਯਹੋਯਾਕੀਨ ਦੀ ਜਗ੍ਹਾ ਰਾਜਾ ਬਣਾਇਆ ਅਤੇ ਉਸ ਦਾ ਨਾਂ ਬਦਲ ਕੇ ਸਿਦਕੀਯਾਹ ਰੱਖਿਆ।

18ਸਿਦਕੀਯਾਹ ਇੱਕੀ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਗਿਆਰਾਂ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਹਮੂਤਲ ਸੀ ਯਿਰਮਿਯਾਹ ਦੀ ਧੀ ਸੀ, ਉਹ ਲਿਬਨਾਹ ਨਗਰ ਤੋਂ ਸੀ।

19ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ, ਜਿਵੇਂ ਯਹੋਯਾਕੀਮ ਨੇ ਕੀਤੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.