2 ਰਾਜਿਆਂ 24

ਬਾਬੇਲ ਦੇ ਰਾਜੇ ਨੇ ਸੱਤ ਹਜ਼ਾਰ ਲੜਾਕੂ, ਤਕੜੇ ਅਤੇ ਯੁੱਧ ਲਈ ਯੋਗ, ਅਤੇ ਇੱਕ ਹਜ਼ਾਰ ਹੁਨਰਮੰਦ ਕਾਮੇ ਅਤੇ ਕਾਰੀਗਰਾਂ ਦੀ ਪੂਰੀ ਫ਼ੌਜ ਨੂੰ ਬਾਬੇਲ ਭੇਜ ਦਿੱਤਾ।

2 Kings 24:16 (UKJV) And all the men of might, even seven thousand, and craftsmen and smiths a thousand, all that were strong and able for war, even them the king of Babylon brought captive to Babylon.

14ਉਹ ਸਾਰੇ ਯੇਰੂਸ਼ਲੇਮ ਨੂੰ ਗ਼ੁਲਾਮੀ ਵਿੱਚ ਲੈ ਗਿਆ ਅਤੇ ਸਾਰੇ ਅਧਿਕਾਰੀ, ਬਲਵੰਤ ਯੋਧਿਆਂ ਅਰਥਾਤ ਸਾਰੇ ਹੁਨਰਮੰਦ ਕਾਮੇ ਅਤੇ ਕਾਰੀਗਰ ਕੁੱਲ ਮਿਲਾ ਕੇ ਦਸ ਹਜ਼ਾਰ ਸਨ। ਸਿਰਫ ਦੇਸ਼ ਦੇ ਸਭ ਤੋਂ ਗਰੀਬ ਲੋਕ ਹੀ ਬਚੇ ਸਨ।

15ਨਬੂਕਦਨੇਜ਼ਰ ਯਹੋਯਾਕੀਨ ਨੂੰ ਬੰਦੀ ਬਣਾ ਕੇ ਬਾਬੇਲ ਲੈ ਗਿਆ। ਉਹ ਯੇਰੂਸ਼ਲੇਮ ਤੋਂ ਰਾਜੇ ਦੀ ਮਾਤਾ, ਉਸ ਦੀਆਂ ਪਤਨੀਆਂ, ਉਸ ਦੇ ਅਧਿਕਾਰੀਆਂ ਅਤੇ ਦੇਸ਼ ਦੇ ਪ੍ਰਮੁੱਖ ਲੋਕਾਂ ਨੂੰ ਵੀ ਬਾਬੇਲ ਲੈ ਗਿਆ।

16ਬਾਬੇਲ ਦੇ ਰਾਜੇ ਨੇ ਸੱਤ ਹਜ਼ਾਰ ਲੜਾਕੂ, ਤਕੜੇ ਅਤੇ ਯੁੱਧ ਲਈ ਯੋਗ, ਅਤੇ ਇੱਕ ਹਜ਼ਾਰ ਹੁਨਰਮੰਦ ਕਾਮੇ ਅਤੇ ਕਾਰੀਗਰਾਂ ਦੀ ਪੂਰੀ ਫ਼ੌਜ ਨੂੰ ਬਾਬੇਲ ਭੇਜ ਦਿੱਤਾ।

17ਉਸ ਨੇ ਮੱਤਨਯਾਹ ਜੋ ਯਹੋਯਾਕੀਨ ਦੇ ਚਾਚਾ ਸੀ ਉਸਨੂੰ ਯਹੋਯਾਕੀਨ ਦੀ ਜਗ੍ਹਾ ਰਾਜਾ ਬਣਾਇਆ ਅਤੇ ਉਸ ਦਾ ਨਾਂ ਬਦਲ ਕੇ ਸਿਦਕੀਯਾਹ ਰੱਖਿਆ।

18ਸਿਦਕੀਯਾਹ ਇੱਕੀ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਗਿਆਰਾਂ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਹਮੂਤਲ ਸੀ ਯਿਰਮਿਯਾਹ ਦੀ ਧੀ ਸੀ, ਉਹ ਲਿਬਨਾਹ ਨਗਰ ਤੋਂ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.