16ਬਾਬੇਲ ਦੇ ਰਾਜੇ ਨੇ ਸੱਤ ਹਜ਼ਾਰ ਲੜਾਕੂ, ਤਕੜੇ ਅਤੇ ਯੁੱਧ ਲਈ ਯੋਗ, ਅਤੇ ਇੱਕ ਹਜ਼ਾਰ ਹੁਨਰਮੰਦ ਕਾਮੇ ਅਤੇ ਕਾਰੀਗਰਾਂ ਦੀ ਪੂਰੀ ਫ਼ੌਜ ਨੂੰ ਬਾਬੇਲ ਭੇਜ ਦਿੱਤਾ।
17ਉਸ ਨੇ ਮੱਤਨਯਾਹ ਜੋ ਯਹੋਯਾਕੀਨ ਦੇ ਚਾਚਾ ਸੀ ਉਸਨੂੰ ਯਹੋਯਾਕੀਨ ਦੀ ਜਗ੍ਹਾ ਰਾਜਾ ਬਣਾਇਆ ਅਤੇ ਉਸ ਦਾ ਨਾਂ ਬਦਲ ਕੇ ਸਿਦਕੀਯਾਹ ਰੱਖਿਆ।
18ਸਿਦਕੀਯਾਹ ਇੱਕੀ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਗਿਆਰਾਂ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਹਮੂਤਲ ਸੀ ਯਿਰਮਿਯਾਹ ਦੀ ਧੀ ਸੀ, ਉਹ ਲਿਬਨਾਹ ਨਗਰ ਤੋਂ ਸੀ।
19ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ, ਜਿਵੇਂ ਯਹੋਯਾਕੀਮ ਨੇ ਕੀਤੀ ਸੀ।
20ਇਹ ਯਾਹਵੇਹ ਦੇ ਗੁੱਸੇ ਦੇ ਕਾਰਨ ਸੀ ਕਿ ਇਹ ਸਭ ਕੁਝ ਯੇਰੂਸ਼ਲੇਮ ਅਤੇ ਯਹੂਦਾਹ ਨਾਲ ਵਾਪਰਿਆ ਅਤੇ ਅੰਤ ਵਿੱਚ ਉਸਨੇ ਉਹਨਾਂ ਨੂੰ ਆਪਣੀ ਮੌਜ਼ੂਦਗੀ ਤੋਂ ਬਾਹਰ ਕੱਢ ਦਿੱਤਾ। ਹੁਣ ਸਿਦਕੀਯਾਹ ਨੇ ਬਾਬੇਲ ਦੇ ਰਾਜੇ ਦੇ ਵਿਰੁੱਧ ਬਗਾਵਤ ਕੀਤੀ।