12ਯਹੋਸ਼ਾਫ਼ਾਟ ਨੇ ਕਿਹਾ, “ਯਾਹਵੇਹ ਦਾ ਬਚਨ ਉਸਦੇ ਕੋਲ ਹੈ।” ਇਸ ਲਈ ਇਸਰਾਏਲ ਦਾ ਰਾਜਾ, ਯਹੋਸ਼ਾਫ਼ਾਟ ਅਤੇ ਅਦੋਮ ਦਾ ਰਾਜਾ ਉਸ ਕੋਲ ਗਏ।
13ਅਲੀਸ਼ਾ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਆਖਿਆ, “ਮੇਰਾ ਤੇਰੇ ਨਾਲ ਕੀ ਵਾਸਤਾ? ਆਪਣੇ ਪਿਤਾ ਦੇ ਨਬੀਆਂ ਅਤੇ ਆਪਣੀ ਮਾਤਾ ਦੇ ਨਬੀਆਂ ਕੋਲ ਜਾ।” ਇਸਰਾਏਲ ਦੇ ਰਾਜੇ ਨੇ ਜਵਾਬ ਦਿੱਤਾ, “ਨਹੀਂ ਕਿਉਂਕਿ ਇਹ ਯਾਹਵੇਹ ਸੀ ਜਿਸ ਨੇ ਸਾਨੂੰ ਮੋਆਬ ਦੇ ਹੱਥਾਂ ਵਿੱਚ ਸੌਂਪਣ ਲਈ ਸਾਨੂੰ ਤਿੰਨ ਰਾਜਿਆਂ ਨੂੰ ਇਕੱਠਿਆਂ ਬੁਲਾਇਆ ਸੀ।”
14ਅਲੀਸ਼ਾ ਨੇ ਕਿਹਾ, “ਸਰਬਸ਼ਕਤੀਮਾਨ ਯਾਹਵੇਹ ਦੀ ਸਹੁੰ, ਜਿਸਦੀ ਮੈਂ ਸੇਵਾ ਕਰਦਾ ਹਾਂ, ਜੇ ਮੈਂ ਯਹੂਦਾਹ ਦੇ ਰਾਜੇ ਯਹੋਸ਼ਾਫ਼ਾਟ ਦੀ ਮੌਜੂਦਗੀ ਦਾ ਆਦਰ ਨਾ ਕਰਦਾ ਹੁੰਦਾ, ਤਾਂ ਮੈਂ ਤੇਰੇ ਵੱਲ ਨਿਗਾਹ ਵੀ ਨਾ ਕਰਦਾ ਨਾ ਤੇਰੇ ਵੱਲ ਵੇਖਦਾ।
15ਪਰ ਹੁਣ ਮੇਰੇ ਕੋਲ ਇੱਕ ਵੀਣਾ ਵਜਾਉਣ ਵਾਲਾ ਲਿਆਓ।” ਜਦੋਂ ਵੀਣਾ ਵਜਾਉਣ ਵਾਲਾ ਤਾਰਾਂ ਨੂੰ ਛੇੜਦਾ ਹੁੰਦਾ ਸੀ ਤਾਂ ਯਾਹਵੇਹ ਦਾ ਹੱਥ ਅਲੀਸ਼ਾ ਉੱਤੇ ਆਉਂਦਾ ਹੁੰਦਾ ਸੀ
16ਅਤੇ ਉਸਨੇ ਕਿਹਾ, “ਯਾਹਵੇਹ ਇਹ ਆਖਦਾ ਹੈ, ਮੈਂ ਇਸ ਘਾਟੀ ਨੂੰ ਪਾਣੀ ਦੇ ਤਲਾਬ ਨਾਲ ਭਰ ਦਿਆਂਗਾ।