4ਹੁਣ ਮੋਆਬ ਦੇ ਰਾਜਾ ਮੇਸ਼ਾ ਨੇ ਭੇਡਾਂ ਨੂੰ ਪਾਲਿਆ ਅਤੇ ਉਹ ਇਸਰਾਏਲ ਦੇ ਰਾਜੇ ਨੂੰ ਇੱਕ ਲੱਖ ਲੇਲੇ ਦੀ ਅਤੇ ਇੱਕ ਲੱਖ ਭੇਡੂਆਂ ਦੀ ਉੱਨ ਦਿੰਦਾ ਸੀ।
5ਪਰ ਅਹਾਬ ਦੇ ਮਰਨ ਤੋਂ ਬਾਅਦ, ਮੋਆਬ ਦੇ ਰਾਜੇ ਨੇ ਇਸਰਾਏਲ ਦੇ ਰਾਜੇ ਦੇ ਵਿਰੁੱਧ ਬਗਾਵਤ ਕੀਤੀ।
6ਇਸ ਲਈ ਉਸ ਸਮੇਂ ਰਾਜਾ ਯਹੋਰਾਮ ਨੇ ਸਾਮਰਿਯਾ ਤੋਂ ਨਿੱਕਲ ਕੇ ਸਾਰੇ ਇਸਰਾਏਲ ਨੂੰ ਇਕੱਠਾ ਕੀਤਾ।
7ਉਸਨੇ ਯਹੂਦਾਹ ਦੇ ਰਾਜੇ ਯਹੋਸ਼ਾਫ਼ਾਟ ਨੂੰ ਇਹ ਸੰਦੇਸ਼ ਵੀ ਭੇਜਿਆ, “ਮੋਆਬ ਦੇ ਰਾਜੇ ਨੇ ਮੇਰੇ ਵਿਰੁੱਧ ਬਗਾਵਤ ਕੀਤੀ ਹੈ। ਕੀ ਤੂੰ ਮੋਆਬ ਵਿਰੁੱਧ ਲੜਨ ਲਈ ਮੇਰੇ ਨਾਲ ਜਾਵੇਂਗਾ?” ਯਹੋਸ਼ਾਫ਼ਾਟ ਜਵਾਬ ਦਿੱਤਾ “ਮੈਂ ਤੇਰੇ ਨਾਲ ਜਾਵਾਂਗਾ ਮੈਂ ਤੇਰੇ ਵਰਗਾ ਹਾਂ, ਮੇਰੇ ਲੋਕ ਤੇਰੇ ਲੋਕਾਂ ਵਰਗੇ ਹਨ, ਮੇਰੇ ਘੋੜੇ ਤੇਰੇ ਘੋੜਿਆਂ ਵਰਗੇ ਹਾਂ।”
8ਉਸ ਨੇ ਪੁੱਛਿਆ, “ਅਸੀਂ ਕਿਸ ਰਸਤੇ ਤੋਂ ਹਮਲਾ ਕਰਾਂਗੇ?” ਉਸਨੇ ਜਵਾਬ ਦਿੱਤਾ, “ਅਦੋਮ ਦੇ ਮਾਰੂਥਲ ਰਾਹੀਂ।”