2 ਰਾਜਿਆਂ 3

ਹੁਣ ਮੋਆਬ ਦੇ ਰਾਜਾ ਮੇਸ਼ਾ ਨੇ ਭੇਡਾਂ ਨੂੰ ਪਾਲਿਆ ਅਤੇ ਉਹ ਇਸਰਾਏਲ ਦੇ ਰਾਜੇ ਨੂੰ ਇੱਕ ਲੱਖ ਲੇਲੇ ਦੀ ਅਤੇ ਇੱਕ ਲੱਖ ਭੇਡੂਆਂ ਦੀ ਉੱਨ ਦਿੰਦਾ ਸੀ।

2 Kings 3:4 (UKJV) And Mesha king of Moab was a sheep breeder, and rendered unto the king of Israel an hundred thousand lambs, and an hundred thousand rams, with the wool.

2ਉਸਨੇ ਉਹ ਕੰਮ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਸੀ, ਪਰ ਉਸਨੇ ਆਪਣੇ ਮਾਤਾ ਪਿਤਾ ਵਾਂਗ ਨਹੀਂ ਸਗੋਂ ਉਸਨੇ ਬਆਲ ਦੇ ਥੰਮ੍ਹ ਨੂੰ ਜਿਹੜਾ ਉਸਦੇ ਪਿਉ ਨੇ ਬਣਾਇਆ ਸੀ ਹਟਾ ਦਿੱਤਾ।

3ਫਿਰ ਵੀ ਉਹ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਨਾਲ ਚਿੰਬੜਿਆ ਰਿਹਾ ਜੋ ਉਸਨੇ ਇਸਰਾਏਲ ਤੋਂ ਕਰਵਾਏ ਸਨ, ਉਸਨੇ ਉਹਨਾਂ ਤੋਂ ਮੂੰਹ ਨਹੀਂ ਮੋੜਿਆ।

4ਹੁਣ ਮੋਆਬ ਦੇ ਰਾਜਾ ਮੇਸ਼ਾ ਨੇ ਭੇਡਾਂ ਨੂੰ ਪਾਲਿਆ ਅਤੇ ਉਹ ਇਸਰਾਏਲ ਦੇ ਰਾਜੇ ਨੂੰ ਇੱਕ ਲੱਖ ਲੇਲੇ ਦੀ ਅਤੇ ਇੱਕ ਲੱਖ ਭੇਡੂਆਂ ਦੀ ਉੱਨ ਦਿੰਦਾ ਸੀ।

5ਪਰ ਅਹਾਬ ਦੇ ਮਰਨ ਤੋਂ ਬਾਅਦ, ਮੋਆਬ ਦੇ ਰਾਜੇ ਨੇ ਇਸਰਾਏਲ ਦੇ ਰਾਜੇ ਦੇ ਵਿਰੁੱਧ ਬਗਾਵਤ ਕੀਤੀ।

6ਇਸ ਲਈ ਉਸ ਸਮੇਂ ਰਾਜਾ ਯਹੋਰਾਮ ਨੇ ਸਾਮਰਿਯਾ ਤੋਂ ਨਿੱਕਲ ਕੇ ਸਾਰੇ ਇਸਰਾਏਲ ਨੂੰ ਇਕੱਠਾ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.