2 ਰਾਜਿਆਂ 4

ਇੱਕ ਦਿਨ ਜਦੋਂ ਅਲੀਸ਼ਾ ਉੱਥੇ ਆਇਆ, ਤਾਂ ਉਹ ਉਸ ਚੁਬਾਰੇ ਵਿੱਚ ਗਿਆ ਅਤੇ ਉੱਥੇ ਲੇਟ ਗਿਆ।

2 Kings 4:11 (UKJV) And it fell upon a certain day, that he came thither, and he turned into the chamber, and lay there.

9ਉਸਨੇ ਆਪਣੇ ਪਤੀ ਨੂੰ ਕਿਹਾ, “ਮੈਂ ਜਾਣਦੀ ਹਾਂ ਕਿ ਇਹ ਆਦਮੀ ਜੋ ਅਕਸਰ ਸਾਡੇ ਪਾਸਿਓ ਲੰਘਦਾ ਹੈ, ਪਰਮੇਸ਼ਵਰ ਦਾ ਇੱਕ ਪਵਿੱਤਰ ਮਨੁੱਖ ਹੈ।

10ਅਸੀਂ ਛੱਤ ਤੇ ਇੱਕ ਛੋਟਾ ਜਿਹਾ ਚੁਬਾਰਾ ਉਸ ਲਈ ਬਣਾਈਏ ਅਤੇ ਉੱਥੇ ਉਸ ਲਈ ਇੱਕ ਮੰਜਾ, ਇੱਕ ਮੇਜ਼, ਇੱਕ ਚੌਂਕੀ ਅਤੇ ਇੱਕ ਦੀਵਾ ਰੱਖੀਏ। ਫਿਰ ਜਦੋਂ ਵੀ ਉਹ ਸਾਡੇ ਕੋਲ ਆਵੇ ਤਾਂ ਉਹ ਉੱਥੇ ਰਹਿ ਸਕਦਾ ਹੈ।”

11ਇੱਕ ਦਿਨ ਜਦੋਂ ਅਲੀਸ਼ਾ ਉੱਥੇ ਆਇਆ, ਤਾਂ ਉਹ ਉਸ ਚੁਬਾਰੇ ਵਿੱਚ ਗਿਆ ਅਤੇ ਉੱਥੇ ਲੇਟ ਗਿਆ।

12ਉਸ ਨੇ ਆਪਣੇ ਸੇਵਕ ਗੇਹਜ਼ੀ ਨੂੰ ਕਿਹਾ, “ਸ਼ੂਨੰਮੀ ਔਰਤ ਨੂੰ ਬੁਲਾ।” ਇਸ ਲਈ ਉਸਨੇ ਉਸਨੂੰ ਬੁਲਾਇਆ ਅਤੇ ਉਹ ਉਸਦੇ ਸਾਹਮਣੇ ਖੜ੍ਹੀ ਹੋ ਗਈ।

13ਅਲੀਸ਼ਾ ਨੇ ਗੇਹਜ਼ੀ ਨੂੰ ਆਖਿਆ, “ਔਰਤ ਨੂੰ ਆਖ, ‘ਵੇਖ ਤੂੰ ਇੰਨੇ ਸਮੇਂ ਤੋਂ ਧਿਆਨ ਨਾਲ ਸਾਡੀ ਸੇਵਾ ਕਰਦੀ ਰਹੀ। ਹੁਣ ਤੇਰੇ ਲਈ ਕੀ ਕੀਤਾ ਜਾਵੇ? ਕੀ ਅਸੀਂ ਤੇਰੇ ਲਈ ਰਾਜਾ ਜਾਂ ਸੈਨਾਪਤੀ ਨਾਲ ਗੱਲ ਕਰੀਏ?’ ” ਉਸਨੇ ਜਵਾਬ ਦਿੱਤਾ, “ਮੈਂ ਤਾਂ ਆਪਣੇ ਹੀ ਲੋਕਾਂ ਵਿਚਕਾਰ ਵੱਸਦੀ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.