2 ਰਾਜਿਆਂ 4

ਅਲੀਸ਼ਾ ਨੇ ਗੇਹਜ਼ੀ ਨੂੰ ਆਖਿਆ, “ਔਰਤ ਨੂੰ ਆਖ, ‘ਵੇਖ ਤੂੰ ਇੰਨੇ ਸਮੇਂ ਤੋਂ ਧਿਆਨ ਨਾਲ ਸਾਡੀ ਸੇਵਾ ਕਰਦੀ ਰਹੀ। ਹੁਣ ਤੇਰੇ ਲਈ ਕੀ ਕੀਤਾ ਜਾਵੇ? ਕੀ ਅਸੀਂ ਤੇਰੇ ਲਈ ਰਾਜਾ ਜਾਂ ਸੈਨਾਪਤੀ ਨਾਲ ਗੱਲ ਕਰੀਏ?’ ” ਉਸਨੇ ਜਵਾਬ ਦਿੱਤਾ, “ਮੈਂ ਤਾਂ ਆਪਣੇ ਹੀ ਲੋਕਾਂ ਵਿਚਕਾਰ ਵੱਸਦੀ ਹਾਂ।”

2 Kings 4:13 (UKJV) And he said unto him, Say now unto her, Behold, you have been careful for us with all this care; what is to be done for you? would you be spoken in order to the king, or to the captain of the host? And she answered, I dwell among mine own people.

11ਇੱਕ ਦਿਨ ਜਦੋਂ ਅਲੀਸ਼ਾ ਉੱਥੇ ਆਇਆ, ਤਾਂ ਉਹ ਉਸ ਚੁਬਾਰੇ ਵਿੱਚ ਗਿਆ ਅਤੇ ਉੱਥੇ ਲੇਟ ਗਿਆ।

12ਉਸ ਨੇ ਆਪਣੇ ਸੇਵਕ ਗੇਹਜ਼ੀ ਨੂੰ ਕਿਹਾ, “ਸ਼ੂਨੰਮੀ ਔਰਤ ਨੂੰ ਬੁਲਾ।” ਇਸ ਲਈ ਉਸਨੇ ਉਸਨੂੰ ਬੁਲਾਇਆ ਅਤੇ ਉਹ ਉਸਦੇ ਸਾਹਮਣੇ ਖੜ੍ਹੀ ਹੋ ਗਈ।

13ਅਲੀਸ਼ਾ ਨੇ ਗੇਹਜ਼ੀ ਨੂੰ ਆਖਿਆ, “ਔਰਤ ਨੂੰ ਆਖ, ‘ਵੇਖ ਤੂੰ ਇੰਨੇ ਸਮੇਂ ਤੋਂ ਧਿਆਨ ਨਾਲ ਸਾਡੀ ਸੇਵਾ ਕਰਦੀ ਰਹੀ। ਹੁਣ ਤੇਰੇ ਲਈ ਕੀ ਕੀਤਾ ਜਾਵੇ? ਕੀ ਅਸੀਂ ਤੇਰੇ ਲਈ ਰਾਜਾ ਜਾਂ ਸੈਨਾਪਤੀ ਨਾਲ ਗੱਲ ਕਰੀਏ?’ ” ਉਸਨੇ ਜਵਾਬ ਦਿੱਤਾ, “ਮੈਂ ਤਾਂ ਆਪਣੇ ਹੀ ਲੋਕਾਂ ਵਿਚਕਾਰ ਵੱਸਦੀ ਹਾਂ।”

14ਅਲੀਸ਼ਾ ਨੇ ਪੁੱਛਿਆ, “ਉਸ ਲਈ ਕੀ ਕੀਤਾ ਜਾਵੇ?” ਗੇਹਜ਼ੀ ਨੇ ਕਿਹਾ, “ਉਸ ਦਾ ਕੋਈ ਪੁੱਤਰ ਨਹੀਂ ਹੈ ਅਤੇ ਉਸਦਾ ਪਤੀ ਬੁੱਢਾ ਹੋ ਗਿਆ ਹੈ।”

15ਤਦ ਅਲੀਸ਼ਾ ਨੇ ਕਿਹਾ, “ਉਸ ਨੂੰ ਬੁਲਾਓ।” ਇਸ ਲਈ ਉਸਨੇ ਉਸਨੂੰ ਬੁਲਾਇਆ ਅਤੇ ਉਹ ਦਰਵਾਜ਼ੇ ਵਿੱਚ ਖੜ੍ਹੀ ਹੋ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.