2 ਰਾਜਿਆਂ 4

ਜਦੋਂ ਨੌਕਰ ਨੇ ਉਸਨੂੰ ਉਠਾਇਆ ਅਤੇ ਉਸਦੀ ਮਾਂ ਕੋਲ ਲੈ ਗਿਆ, ਮੁੰਡਾ ਦੁਪਹਿਰ ਤੱਕ ਉਸਦੀ ਗੋਦ ਵਿੱਚ ਬੈਠਾ ਰਿਹਾ, ਅਤੇ ਫਿਰ ਉਹ ਮਰ ਗਿਆ।

2 Kings 4:20 (UKJV) And when he had taken him, and brought him to his mother, he sat on her knees till noon, and then died.

18ਜਦੋਂ ਬਾਲਕ ਵੱਡਾ ਹੋਇਆ ਅਤੇ ਇੱਕ ਦਿਨ ਉਹ ਆਪਣੇ ਪਿਤਾ ਕੋਲ ਵਾਢਿਆ ਵੱਲ ਚਲਿਆ ਗਿਆ।

19ਅਤੇ ਉਹ ਆਪਣੇ ਪਿਤਾ ਨੂੰ ਆਖਣ ਲੱਗਾ, “ਹਾਏ ਮੇਰਾ ਸਿਰ! ਹਾਏ ਮੇਰਾ ਸਿਰ!” ਉਸਦੇ ਪਿਤਾ ਨੇ ਇੱਕ ਨੌਕਰ ਨੂੰ ਕਿਹਾ, “ਉਸ ਨੂੰ ਉਸਦੀ ਮਾਂ ਕੋਲ ਲੈ ਜਾਉ।”

20ਜਦੋਂ ਨੌਕਰ ਨੇ ਉਸਨੂੰ ਉਠਾਇਆ ਅਤੇ ਉਸਦੀ ਮਾਂ ਕੋਲ ਲੈ ਗਿਆ, ਮੁੰਡਾ ਦੁਪਹਿਰ ਤੱਕ ਉਸਦੀ ਗੋਦ ਵਿੱਚ ਬੈਠਾ ਰਿਹਾ, ਅਤੇ ਫਿਰ ਉਹ ਮਰ ਗਿਆ।

21ਉਸਨੇ ਉੱਪਰ ਜਾ ਕੇ ਉਸਨੂੰ ਪਰਮੇਸ਼ਵਰ ਦੇ ਬੰਦੇ ਦੇ ਮੰਜੇ ਉੱਤੇ ਲਿਟਾ ਦਿੱਤਾ, ਫਿਰ ਦਰਵਾਜ਼ਾ ਬੰਦ ਕਰਕੇ ਬਾਹਰ ਚਲੀ ਗਈ।

22ਉਸਨੇ ਆਪਣੇ ਪਤੀ ਨੂੰ ਬੁਲਾਇਆ ਅਤੇ ਕਿਹਾ, “ਕਿਰਪਾ ਕਰਕੇ ਜੁਆਨਾਂ ਵਿੱਚੋਂ ਇੱਕ ਮਨੁੱਖ ਅਤੇ ਇੱਕ ਗਧਾ ਭੇਜੋ ਤਾਂ ਜੋ ਮੈਂ ਜਲਦੀ ਨਾਲ ਪਰਮੇਸ਼ਵਰ ਦੇ ਬੰਦੇ ਕੋਲ ਜਾਵਾਂ ਅਤੇ ਵਾਪਸ ਮੁੜ ਆਵਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.